ਪੰਜਾਬ ਸਰਕਾਰ ਵੱਲੋਂ ਸੁਣਵਾਈ ਨਾ ਹੋਣ ਤੇ ਅਧਿਆਪਕਾਂ ਨੇ ਹੁਣ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਜਾ ਲਾਏ ਡੇਰੇ
ਪੰਜਾਬ ਸਰਕਾਰ ਵੱਲੋਂ ਸੁਣਵਾਈ ਨਾ ਹੋਣ ਉਤੇ ਪੰਜਾਬ ਦੇ 180 ਅਧਿਆਪਕ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਧਰਨੇ ਉਤੇ ਬੈਠ ਗਏ ਹਨ। 180 ਈਟੀਟੀ ਅਧਿਆਪਕ ਸਰਕਾਰ ਉਤੇ ਵਿਤਕਰੇ ਦਾ ਦੋਸ਼ ਲਾ ਰਹੇ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਮਸਲੇ ਦੇ ਹੱਲ ਲਈ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਬੈਠੇ ਹਨ।ਅਧਿਆਪਕ ਦਾ ਦੱਸਣਾ ਕਿ ਪੰਜਾਬ ਵਿੱਚ ਕੋਈ ਸੁਣਵਾਈ ਨਹੀਂ। ਇਸ ਲਈ ਅਸੀਂ ਕਾਂਗਰਸ ਦੇ ਸੀਨੀਅਰ ਆਗੂ ਦੇ ਘਰ ਅੱਗੇ ਆ ਬੈਠੇ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਦੀ ਵੀ ਕੋਈ ਨਹੀਂ ਸੁਣ ਰਿਹਾ। ਰਾਹੁਲ ਗਾਂਧੀ ਪਾਰਟੀ ਦੇ ਚੋਟੀ ਦੇ ਨੇਤਾ ਹਨ, ਇਸ ਲਈ ਅਸੀਂ ਆਪਣੀਆਂ ਸਮੱਸਿਆਵਾਂ ਉਨ੍ਹਾਂ ਤੱਕ ਪਹੁੰਚਾਈਆਂ ਹਨ। ਰਾਹੁਲ ਗਾਂਧੀ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਅਧਿਆਪਕ ਬੈਠੇ ਹਨ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।