Udaan News24

Latest Online Breaking News

ਮਜੀਠੀਆ-ਕੇਜਰੀਵਾਲ ਮੁਆਫ਼ੀਨਾਮੇ ‘ਚ ਮੇਰਾ ਕੋਈ ਹੱਥ ਨਹੀਂ, ਸਿਰਸਾ ਨੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਦਾ ਕੀਤਾ ਖੰਡਨ

ਚੰਡੀਗੜ੍ਹ: Punjab Election 2022: ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ  ਨੇ ਨਵਜੋਤ ਸਿੰਘ ਸਿੱਧੂ  ਵੱਲੋਂ ਅਕਾਲੀ ਦਲ ਦੇ ਸੀਨੀਅਰ ਆਗੂ ਮਜੀਠੀਆ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵਿਚਕਾਰ ਮੁਆਫ਼ੀਨਾਮੇ  ਵਿੱਚ ਉਨ੍ਹਾਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਸਿਰਸਾ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬਿਆਨ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗਣ ਦੇ ਮਾਮਲੇ ਵਿੱਚ ਉਨ੍ਹਾਂ ਦਾ ਉਕਾ ਹੀ ਹੱਥ ਨਹੀਂ ਹੈ। ਬੀਤੇ ਦਿਨ ਨਵਜੋਤ ਸਿੰਘ ਸਿੱਧੂ ਵੱਲੋਂ ਮਜੀਠੀਆ ਅਤੇ ਕੇਜਰੀਵਾਲ ਵਿਚਾਲੇ ਮੁਆਫ਼ੀਨਾਮੇ  ਵਿਚਕਾਰ ਸਿਰਸਾ ਦੀ ਭੂਮਿਕਾ ਹੋਣ ਬਾਰੇ ਕਿਹਾ ਸੀ। ਇਸ ਬਿਆਨ ‘ਤੇ ਵੀਰਵਾਰ ਪਿਛਲੇ ਦਿਨਾਂ ਦੌਰਾਨ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਮਨਜਿੰਦਰ ਸਿੰਘ ਸਿਰਸਾ ਨੇ ਇਤਰਾਜ਼ ਜਤਾਇਆ ਹੈ।ਉਨ੍ਹਾਂ ਆਪਣੇ ਟਵੀਟ ਰਾਹੀਂ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕਰਦਿਆਂ ਕਿਹਾ ਕਿ ਚੰਗਾ ਨਹੀਂ ਲਗਦਾ ਹੈ ਕਿ ਤੁਹਾਡਾ ਇੰਨਾ ਵੱਡਾ ਸਿਆਸੀ ਕੱਦ ਹੋਵੇ ਅਤੇ ਤੁਸੀ ਅਜਿਹੀਆਂ ਗੱਲਾਂ ਕਰੋ। ਉਨ੍ਹਾਂ ਸਿੱਧੂ ਨੂੰ ਕਿਹਾ ਕਿ ਮੈਂ ਕਹਾਂਗਾ ਕਿ ਤੁਸੀ ਇਸ ਬਿਆਨ ਨੂੰ ਵਾਪਸ ਲਓ, ਨਹੀਂ ਤਾਂ ਮੈਂ ਮਜਬੂਰ ਹੋਵਾਂਗਾ ਕਿ ਤੁਹਾਡੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਿਰਸਾ ਨੇ ਨਵਜੋਤ ਸਿੰਘ ਸਿੱਧੂ ਨੂੰ ਚੁਨੌਤੀ ਦਿੱਤੀ ਕਿ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੇ ਮਿਲੇ ਹੋਣ ਬਾਰੇ ਸਾਬਤ ਕੀਤਾ ਜਾਵੇ ਕਿ ਜੇ ਕਦੇ ਇੱਕ ਫੋਨ ਕਾਲ ਵੀ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਮੈਂ ਨਵਜੋਤ ਸਿੱਧੂ ‘ਤੇ ਮਾਣਹਾਨੀ ਦਾ ਦਾਅਵਾ ਕਰਕੇ ਉਨ੍ਹਾਂ ਨੂੰ ਅਦਾਲਤ ‘ਚ ਖੜਾ ਕਰਾਂਗਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!