Udaan News24

Latest Online Breaking News

ਬਠਿੰਡਾ ਮੇਰਾ ਪਰਿਵਾਰ ਹੈ ਤੇ ਕਾਂਗਰਸ ਦੀ ਟਿਕਟ ਉਤੇ ਚੋਣ ਲੜਾਂਗੇ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ-ਮਨਪ੍ਰੀਤ ਸਿੰਘ ਬਾਦਲ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ  ਮਾਰਕੀਟ ਕਮੇਟੀ ਬਠਿੰਡਾ ਦੇ ਚੇਅਰਮੈਨ ਮੋਹਨ ਲਾਲ ਝੂੰਬਾ ਦੀ ਅਗਵਾਈ ਵਿਚ ਲਾਲ ਸਿੰਘ ਨਗਰ ਵਿਖੇ ਮੀਟਿੰਗ ਕੀਤੀ। ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਬਠਿੰਡਾ ਮੇਰਾ ਪਰਿਵਾਰ ਹੈ ਤੇ ਕਾਂਗਰਸ ਦੀ ਟਿਕਟ ਉਤੇ ਚੋਣ ਲੜਾਂਗੇ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ, ਕਿਉਂਕਿ ਵਰਕਰ ਹੀ ਪਾਰਟੀ ਦੀ ਤਾਕਤ ਹਨ ਜਿਨ੍ਹਾਂ ਦੇ ਹੌਸਲੇ ਮਨਪ੍ਰੀਤ ਬਾਦਲ ਪੰਜਾਬ ਦਾ ਖ਼ਜ਼ਾਨਾ ਮੰਤਰੀ ਬਣਿਆ।ਵਿੱਤ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਆਪ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ 10 ਸਾਲ ਰਾਜ ਕਰਨ ਵਾਲੇ ਜਵਾਬ ਦੇਣ ਕਿ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਕੀ ਕੀਤਾ, ਆਪ ਦੇ ਜਿੱਤੇ 20 ਵਿਧਾਇਕ ਹੀ ਇਕੱਠੇ ਨਹੀਂ ਰਹਿ ਸਕੇ ਤੇ ਉਹ ਤਾਂ ਝਾੜੂ ਪਹਿਲਾਂ ਹੀ ਖਿੱਲਰ ਚੁੱਕਿਆ ਹੈ।

ਇਸ ਲਈ ਲੋਕ ਕਾਂਗਰਸ ਪਾਰਟੀ ਨੂੰ ਦੁਬਾਰਾ ਮੌਕਾ ਦੇਣਗੇ। ਵਿੱਤ ਮੰਤਰੀ ਪੰਜਾਬ ਨੇ ਸ਼ਹਿਰ ਦੇ ਕਰਵਾਏ ਚਹੁੰ ਮੁਖੀ ਵਿਕਾਸ ਬਾਰੇ ਦੱਸਦਿਆਂ ਕਿਹਾ ਕਿ ਬੰਦ ਫਾਟਕਾਂ ਤੇ ਪੁਲਾਂ ਦਾ ਨਿਰਮਾਣ ਪੂਰਾ ਹੋਣ ਉਤੇ ਇਸ ਇਲਾਕੇ ਦੀ ਤਸਵੀਰ ਬਦਲੇਗੀ। ਉਨ੍ਹਾਂ ਕਿਹਾ ਕਿ ਉਹ ਸ਼ਹਿਰੀਆਂ ਦੇ ਦਿਲ ਜਿੱਤਣ ਆਏ ਸਨ ਤੇ ਪੰਜ ਸਾਲ ਪਹਿਲਾਂ ਕੀਤੇ ਭਰੋਸੇ ਉਤੇ ਖਰਾ ਉਤਰਦਿਆਂ ਨਿੱਜੀ ਰੰਜਿਸ਼ ਲਈ ਕੋਈ ਜਗ੍ਹਾ ਨਾ ਰੱਖਦੇ ਹੋਏ ਸ਼ਹਿਰ ਦੇ ਵਿਕਾਸ ਨੂੰ ਪਹਿਲ ਦਿੱਤੀ।

ਸਕੂਲਾਂ ਦੀ ਹਾਲਤ ਸੁਧਾਰਨ ਲਈ ਨਵੀਂਆਂ ਬਿਲਡਿੰਗਾਂ ਦਾ ਨਿਰਮਾਣ, 4 ਕਰੋੜ ਦੀ ਲਾਗਤ ਨਾਲ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ, ਨਹਿਰ ਨੂੰ ਪੱਕੀ ਕਰਨ, 7 ਕਿਲੋਮੀਟਰ ਸੈਰਗਾਹ ਬਣਾਉਣ, ਸਹਾਇਕ 7 ਕਿਲੋ ਮੀਟਰ ਸਾਈਕਲਿੰਗ ਟਰੈਕ ਬਣਾਉਣ ਲਈ ਕਰੋੜਾਂ ਰੁਪਏ ਦੇ ਪ੍ਰਾਜੈਕਟ ਸ਼ੁਰੂ ਕਰਨ ,ਨਵੇਂ ਪਾਰਕ, ਪਾਣੀ ਦੀਆਂ ਟੈਂਕੀਆਂ ,ਬਰਸਾਤੀ ਪਾਣੀ ਦੇ ਨਿਕਾਸ, ਇੰਟਰਲਾਕ ਟਾਈਲਾਂ ਲਾ ਕੇ ਸ਼ਹਿਰ ਨੂੰ ਸੁੰਦਰ ਬਨਾਉਣ ਸਮੇਤ ਪੰਜਾਬ ਸਰਕਾਰ ਵੱਲੋਂ 3 ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕਰਨ, ਸੋਲਰ ਪੁਆਇੰਟ ਘਰ ਘਰ ਲਾਉਣ, ਬਿਜਲੀ ਬਿੱਲ ਦੇ ਬਕਾਏ ਮੁਆਫ਼ ਕਰਨ, ਬੇਘਰਾਂ ਨੂੰ ਘਰਾਂ ਦੇ ਮਾਲਕੀ ਹੱਕ ਦੇਣ ਵਰਗੇ ਇਤਿਹਾਸਕ ਫ਼ੈਸਲਿਆਂ ਨੇ ਸ਼ਹਿਰ ਬਠਿੰਡਾ ਦੀ ਤਸਵੀਰ ਬਦਲ ਕੇ ਰੱਖ ਦਿੱਤੀ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਕਾਲੇ ਦੌਰ ਕਰਕੇ ਕੰਮ ਕੁਝ ਲੇਟ ਹੋਏ ਪਰ ਦੁੱਗਣੀ ਰਫ਼ਤਾਰ ਨਾਲ ਕੰਮ ਕੀਤੇ ਤੇ ਇਹ ਯਤਨ ਇਸੇ ਤਰ੍ਹਾਂ ਜਾਰੀ ਰਹਿਣਗੇ। ਉਨ੍ਹਾਂ ਸਮੂਹ ਵਰਕਰਾਂ ਤੇ ਪ੍ਰਭਾਵਸ਼ਾਲੀ ਇਕੱਠ ਵਿੱਚ ਸ਼ਾਮਲ ਲੋਕਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਅਤੇ ਇਕੱਠ ਲਈ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ,ਜੈਜੀਤ ਜੌਹਲ,ਕੇਕੇ ਅਗਰਵਾਲ ,ਰਾਜਨ ਗਰਗ, ਟਹਿਲ ਸੰਧੂ,ਮੋਹਨ ਲਾਲ ਝੂੰਬਾ,ਰਮਨ ਗੌਇਲ, ਅਸ਼ੋਕ ਕੁਮਾਰ, ਮਾਸਟਰ ਹਰਮੰਦਰ ਸਿੰਘ ,ਪਵਨ ਮਾਨੀ,ਬਲਜਿੰਦਰ ਠੇਕੇਦਾਰ, ਹਰਵਿੰਦਰ ਲੱਡੂ ,ਡਾ ਗੁਰਬਖ਼ਸ਼ ਸਿੰਘ,ਗੁਰਇਕਬਾਲ ਸਿੰਘ ਚਹਿਲ ਸਮੇਤ ਸਮੂਹ ਕੌਂਸਲਰ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!