Udaan News24

Latest Online Breaking News

ਭਾਖੜਾ ਨਹਿਰ ‘ਚ ਕਾਰ ਸਣੇ ਡਿੱਗੇ ਪਰਿਵਾਰ ‘ਚੋਂ ਮਾਂ-ਧੀ ਦੀ ਲਾਸ਼ ਮਿਲੀ, 3 ਲਾਪਤਾ

ਸੰਗਰੂਰ ਰੋਡ ’ਤੇ ਸਥਿਤ ਪਸਿਆਣਾ ਵਾਲੇ ਪੁਲਾਂ ਨੇੜੇ ਬੀਤੀ ਅੱਧੀ ਰਾਤ ਨੂੰ ਇੱਕ ਸਵਿਫਟ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ । ਇਸ ਕਾਰ ਵਿੱਚ ਇੱਕੋ ਪਰਿਵਾਰ ਦੇ ਪੰਜ ਜੀਅ ਸਵਾਰ ਸਨ, ਜਿਨ੍ਹਾਂ ਵਿੱਚੋਂ ਦੋ ਔਰਤਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਤੇ ਬਾਕੀ ਤਿੰਨਾਂ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਮਨਸਾ ਦੇਵੀ ਵਿਖੇ ਮੱਥਾ ਟੇਕਣ ਮਗਰੋਂ ਵਾਪਸ ਪਰਤ ਰਿਹਾ ਸੀ । ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਪਛਾਣ ਨੀਲਮ ਗਰਗ (50) ਅਤੇ ਉਸ ਦੀ ਧੀ ਸਮਿਤਾ ਗਰਗ (26) ਵਾਸੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਲਾਪਤਾ ਹੋਣ ਵਾਲਿਆਂ ਵਿੱਚ ਨੀਲਮ ਦੇ ਪਤੀ ਜਸਵਿੰਦਰ ਕੁਮਾਰ (52), ਉਨ੍ਹਾਂ ਦੀ ਧੀ ਈਸ਼ਾ ਗਰਗ (22) ਅਤੇ ਉਨ੍ਹਾਂ ਦਾ ਪੁੱਤਰ ਪੇਰੂ ਗਰਗ (15) ਸ਼ਾਮਿਲ ਹਨ। ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਕੁਮਾਰ ਬਾਹੀਆ ਉਰਫ ਬਬਲਾ ਪੈਸ਼ਟੀਸਾਈਡ ਤੇ ਮਸ਼ੀਨਰੀ ਸਟੋਰ ਦਾ ਕੰਮ ਕਰਦਾ ਹੈ ਤੇ 2 ਜਨਵਰੀ ਨੂੰ ਦੁਪਹਿਰ ਕਰੀਬ 3.30 ਵਜੇ ਆਪਣੀ ਪਤਨੀ ਨੀਲਮ ਰਾਣੀ, ਵੱਡੀ ਬੇਟੀ ਸੁਮੀਤਾ ਰਾਣੀ ਉਰਫ ਸੀਖਾ ਗਰਗ, ਛੋਟੀ ਬੇਟੀ ਈਸ਼ਕਾ ਤੇ ਪੁੱਤਰ ਪੀਰੂ ਗਰਗ ਨਾਲ ਆਪਣੀ ਸਵਿੱਫਟ ਕਾਰ ਵਿੱਚ ਸਵਾਰ ਹੋ ਕੇ ਮਾਤਾ ਮਨਸਾ ਦੇਵੀ ਦੇ ਦਰਸ਼ਨਾਂ ਲਈ ਗਿਆ ਸੀ । ਪਹਿਲਾ ਰਾਜਸਥਾਨ ਦੇ ਸ਼ਹਿਰ ਕੋਟਾ ਵਿਖੇ ਪੈਸਟੀਸਾਈਡ ਦੀ ਕੰਪਨੀ ਵਿੱਚ ਨੋਕਰੀ ਕਰਦੀ ਵੱਡੀ ਬੇਟੀ ਸਮੀਤਾ ਰਾਣੀ (27) ਨੂੰ ਮੁਕਤਸਰ ਵਿਖੇ ਪੈਸਟੀਸਾਈਡ ਦੀ ਕੰਪਨੀ ਵਿੱਚ ਨੋਕਰੀ ਮਿਲ ਗਈ ਸੀ । ਜਿਸ ਦੀ ਖੁਸ਼ੀ ਵਿੱਚ ਪਰਿਵਾਰ ਮਾਤਾ ਰਾਣੀ ਦੇ ਦਰਸ਼ਨਾਂ ਲਈ ਗਿਆ ਸੀ ।ਇਸ ਸਬੰਧੀ ਥਾਣਾ ਪਸਿਆਣਾ ਦੇ ਐੱਸਐੱਚਓ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਰਾਮਪੁਰਾ ਫੂਲ ਵਾਸੀ ਜਸਵਿੰਦਰ ਗਰਗ, ਉਸ ਦੀ ਪਤਨੀ ਨੀਲਮ ਰਾਣੀ, ਦੋ ਧੀਆਂ ਸ਼ਿਖਾ ਤੇ ਨੀਲਮ ਰਾਣੀ ਅਤੇ ਇੱਕ ਪੁੱਤਰ ਪੀਰੂ ਸਵਾਰ ਸਨ। ਉਨ੍ਹਾਂ ਦੱਸਿਆ ਕਿ ਬਰਾਮਦ ਲਾਸ਼ਾਂ ਵਿੱਚੋਂ ਇੱਕ ਨੀਲਮ ਰਾਣੀ ਤੇ ਦੂਜੀ ਸ਼ਿਖਾ ਦੀ ਹੈ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!