Udaan News24

Latest Online Breaking News

ਇਹ ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੂੰ ਰੈਲੀ ‘ਚ ਸ਼ਾਮਲ ਕੀਤੇ ਬਿਨਾਂ ਵਾਪਸ ਪਰਤਣਾ ਪਿਆ, ਪ੍ਰਧਾਨ ਮੰਤਰੀ ‘ਤੇ ਕੋਈ ਹਮਲਾ ਨਹੀਂ ਹੋਇਆ-ਚੰਨੀ

ਚੰਡੀਗੜ੍ਹ, 5 ਜਨਵਰੀ 2021 – ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਰੱਦ ਹੋਣ ‘ਤੇ ਬੋਲਦਿਆਂ ਸੀਐਮ ਚੰਨੀ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੂੰ ਰੈਲੀ ‘ਚ ਸ਼ਾਮਲ ਕੀਤੇ ਬਿਨਾਂ ਵਾਪਸ ਪਰਤਣਾ ਪਿਆ। “ਅਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਦੇ ਹਾਂ। ਮੈਂ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਸਵਾਗਤ ਕਰਨ ਦੀ ਯੋਜਨਾ ਬਣਾਈ ਸੀ ਅਤੇ ਉਸ ਤੋਂ ਬਾਅਦ ਫਿਰੋਜ਼ਪੁਰ ਵਿੱਚ ਵੀ ਉਨ੍ਹਾਂ ਨਾਲ ਇੱਕ ਮੀਟਿੰਗ ਵਿੱਚ ਸ਼ਾਮਲ ਹੋਣਾ ਸੀ। ਪਰ, ਮੇਰੇ ਪ੍ਰਮੁੱਖ ਸਕੱਤਰ ਹੁਸਨ ਲਾਲ ਅਤੇ ਇੱਕ ਪੀਏ ਦਾ ਕੋਵਿਡ ਟੈਸਟ ਪਾਜ਼ੀਟਿਵ ਆਇਆ, ਜਿਸ ਤੋਂ ਬਾਅਦ ਮੈਨੂੰ ਰੱਦ ਕਰਨਾ ਪਿਆ। ਜਿਸ ਤੋਂ ਬਾਅਦ ਇਸ ਬਾਰੇ ਮੈਂ ਆਪਣੀ ਕੈਬਨਿਟ ਨਾਲ ਵੀ ਗੱਲ ਡਿਸਕਸ ਕੀਤੀ ਤਾਂ ਮੈਂ ਪ੍ਰਧਾਨ ਮੰਤਰੀ ਤੱਕ ਸੂਚਿਤ ਕੀਤਾ ਅਤੇ ਮੈਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਡਿਊਟੀ ਲਗਾਈ ਕੇ ਉਹ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ। ਕੱਲ੍ਹ 8 ਵਜੇ ਦੇ ਕਰੀਬ ਮੈਨੂੰ ਫ਼ੋਨ ਆਇਆ ਕਿ ਪ੍ਰਧਾਨ ਮੰਤਰੀ ਨੂੰ ਰੋਕਣ ਲਈ ਲੋਕ ਸੜਕਾਂ ‘ਤੇ ਬੈਠ ਗਏ। ਅਸੀਂ ਕੋਸ਼ਿਸ਼ ਕਰਕੇ 3 ਵਜੇ ਤੱਕ ਲੋਕਾਂ ਨੂੰ ਸੜਕਾਂ ਤੋਂ ਉਠਾਇਆ। ਰਾਤ ਨੂੰ 1:30 ਵਜੇ ਮੈਂ ਚੀਫ ਸੈਕਟਰੀ ਦਾ ਫੋਨ ਆਇਆ ਕਿ ਕਿਸਾਨ ਪ੍ਰਧਾਨ ਮੰਤਰੀ ਨਾਲ ਗੱਲ ਕਰਵਾ ਦੋ। ਪਰ ਮੈਂ ਉਹਨਾਂ ਨਾਲ ਗੱਲ ਕੀਤੀ। ਸਵੇਰੇ 6:30 ਵਜੇ ਦੇ ਲਗਭਾਗ ਆਈ ਬੀ ਦੇ ਡਰਾਇਕਟਰ ਦਾ ਫ਼ੋਨ ਆਇਆ ਕਿ ਸਭ ਠੀਕ ਹੋ ਗਿਆ।

ਅੱਗੇ ਚੰਨੀ ਨੇ ਕਿਹਾ ਕੇ ਪ੍ਰਧਾਨ ਮੰਤਰੀ ‘ਤੇ ਕੋਈ ਹਮਲਾ ਨਹੀਂ ਹੋਇਆ। ਕਿਸਾਨ ਪਹਿਲਾ ਵੀ ਦਿੱਲੀ ਧਰਨੇ ਵਿੱਚ ਰਹੇ। ਇਹ ਬਿਲਕੁਲ ਗਲਤ ਹੈ ਕਿ ਪ੍ਰਧਾਨ ਮੰਤਰੀ ਜਦੋਂ ਪੰਜਾਬ ਆਏ ਤਾਂ ਉਹਨਾਂ ਨਾਲ ਹੋਈ ਘਟਨਾ ਦਾ ਪੰਜਾਬ ਸਰਕਾਰ ਨਾਲ ਜੋੜਿਆ ਜਾ ਰਿਹਾ। ਪ੍ਰਧਾਨ ਮੰਤਰੀ ਨੇ ਵਾਪਸ ਜਾਣ ਦਾ ਫੈਸਲਾ ਲਿਆ। ਅਸੀਂ ਆਪਣੇ ਪ੍ਰਧਾਨ ਮੰਤਰੀ ਨੂੰ ਪਿਆਰ ਅਤੇ ਸਤਿਕਾਰ ਕਰਦੇ ਸੀ ਅਤੇ ਕਰਦੇ ਹਾਂ ਅਤੇ ਕਰਦੇ ਰਹਾਂਗੇ। ਮੈਂ ਆਪਣੇ ਪੰਜਾਬ ਦੇ ਲੋਕਾਂ ‘ਤੇ ਕੋਈ ਗੋਲੀ ਜਾ ਲਾਠੀ ਨਹੀਂ ਚਲਾਉਣਾ ਚਾਹੁੰਦਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!