Udaan News24

Latest Online Breaking News

ਭਾਰਤ ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਦਾ ਪ੍ਰਕੋਪ 24 ਘੰਟਿਆਂ ਚ ਭਾਰਤ ‘ਚ ਕੋਰੋਨਾ ਦੇ 1,17,100 ਨਵੇਂ ਮਾਮਲੇ ਸਾਹਮਣੇ ਆਏ 30,836 ਰਿਕਵਰ ਹੋਏ ਹਨ ਤੇ 302 ਲੋਕਾਂ ਦੀ ਕੋਰੋਨਾ ਨਾਲ ਮੌਤ

ਕੋਰੋਨਾ ਦੀ ਤੀਜੀ ਲਹਿਰ ਫਿਰ ਤੋਂ ਖਤਰਨਾਕ ਹੁੰਦੀ ਸਾਬਤ ਹੋ ਰਹੀ ਹੈ। ਭਾਰਤ ਵਿਚ ਕੋਰੋਨਾ ਦਾ ਪ੍ਰਕੋਪ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ ਇੱਕ ਹਫਤੇ ਤੋਂ ਸੰਕਰਮਣ ਦੀ ਰਫਤਾਰ ਬਹੁਤ ਤੇਜ਼ੀ ਨਾਲ ਵਧੀ ਹੈ। ਪਿਛਲੇ 24 ਘੰਟਿਆਂ ਵਿਚ ਭਾਰਤ ‘ਚ ਕੋਰੋਨਾ ਦੇ 1,17,100 ਨਵੇਂ ਮਾਮਲੇ ਸਾਹਮਣੇ ਆਏ ਹਨ। 30,836 ਰਿਕਵਰ ਹੋਏ ਹਨ ਤੇ 302 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਹੈ ਕਿ ਓਮੀਕਰੋ ਨ ਵੈਰੀਐਂਟ ਦੀ ਵਜ੍ਹਾ ਨਾਲ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਸੰਕਰਮਣ ਨੇ ਦੁਨੀਆ ਭਰ ਦੀਆਂ ਸਿਹਤ ਸੇਵਾਵਾਂ ‘ਤੇ ਦਬਾਅ ਵਧਾ ਦਿੱਤਾ ਹੈ। ਸੰਗਠਨ ਦੇ ਮੁਖੀ ਡਾ. ਟੇਡ੍ਰੋਸ ਘੇਬ੍ਰੇਯੀਅਸ ਨੇ ਜਿਨੇਵਾ ‘ਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਚਿਤਾਵਨੀ ਦਿੱਤੀ ਹੈ ਕਿ ਓਮੀਕ੍ਰੋਨ ਕਾਰਨ ਬੀਮਾਰੀ ਭਾਵੇਂ ਹੀ ਡੇਲਟਾ ਵੈਰੀਐਂਟ ਦੀ ਤੁਲਨਾ ‘ਚ ਘੱਟ ਗੰਭੀਰ ਦਿਖ ਰਹੀ ਹੈ ਪਰ ਇਸ ਨੂੰ ਹਲਕੇ ‘ਚ ਨਹੀਂ ਲੈਣਾ ਚਾਹੀਦਾ। ਸੰਗਠਨ ਦੇ ਮੁਖੀ ਨੇ ਕਿਹਾ ਕਿ ਇੰਝ ਲੱਗਦਾ ਹੈ ਕਿ ਓਮੀਕ੍ਰੋਨ ਵੈਰੀਐਂਟ ਡੈਲਟਾ ਦੇ ਮੁਕਾਬਲੇ ਘੱਟ ਖਤਰਨਾਕ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਟੀਕਾ ਲੱਗ ਚੁੱਕਾ ਹੈ ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਇਸ ਨੂੰ ‘ਮਾਈਲਡ’ ਕਿਹਾ ਜਾਵੇ। ਪਹਿਲਾਂ ਦੇ ਵੈਰੀਐਂਟ ਦੀ ਤਰ੍ਹਾਂ ਓਮੀਕ੍ਰੋਨ ਦੇ ਕਾਰਨ ਵੀ ਲੋਕ ਹਸਪਤਾਲਾਂ ‘ਚ ਭਰਤੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੰਕਰਮਣ ਦੀ ਸੁਨਾਮੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇਸੇ ਵਜ੍ਹਾ ਨਾਲ ਸਿਹਤ ਸੇਵਾਵਾਂ ‘ਤੇ ਦਬਾਅ ਪੈ ਰਿਹਾ ਹੈ। ਦੁਨੀਆ ਭਰ ‘ਚ ਹਸਪਤਾਲਾਂ ‘ਚ ਭੀੜ ਵੱਧ ਰਹੀ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!