Udaan News24

Latest Online Breaking News

ਚੰਨੀ ਤੇ’ ਰੰਧਾਵਾ ਦਾ ਭਾਜਪਾ ਤੇ ਤਿੱਖਾ ਹਮਲਾ , ਜਿਸ ਨੂੰ ਫਰਜ਼ ਨਾਲੋਂ ਜਾਨ ਦੀ ਪਰਵਾਹ ਵੱਧ ਹੋਵੇ, ਉਸ ਨੂੰ ਭਾਰਤ ਵਰਗੇ ਦੇਸ਼ ‘ਚ ਵੱਡੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿਚ ਕੁਤਾਹੀ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਭਾਜਪਾ ਵੱਲੋਂ ਜਿਥੇ ਇਸ ਨੂੰ ਕਾਂਗਰਸ ਦੀ ਸਾਜ਼ਿਸ਼ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਤੇ ਪੰਜਾਬ ਕਾਂਗਰਸ ਨੇ ਵੀ ਇਸ ਦਾ ਮੋੜਵਾਂ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ।ਇਸ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਉਤੇ ਤਿੱਖਾ ਹਮਲਾ ਕੀਤਾ ਹੈ। ਚੰਨੀ ਨੇ ਸਰਦਾਰ ਵੱਲਭਭਾਈ ਪਟੇਲ ਦੀ ਤਸਵੀਰ ਨਾਲ ਕੁਝ ਸਤਰਾਂ ਸਣੇ ਇਕ ਟਵੀਟ ਕੀਤਾ ਹੈ- ਵਿਚ ਵਿਚ ਲਿਖਿਆ ਹੈ– ”ਜਿਸ ਨੂੰ ਫਰਜ਼ ਨਾਲੋਂ ਜਾਨ ਦੀ ਪਰਵਾਹ ਜ਼ਿਆਦਾ ਹੋਵੇ, ਉਸ ਨੂੰ ਭਾਰਤ ਵਰਗੇ ਦੇਸ਼ ਵਿੱਚ ਵੱਡੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ! ਇਸ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਟਵੀਟ ਨੂੰ ਰੀਟਵੀਟ ਕਰਕੇ ਕਈ ਤਿੱਖੇ ਹੈਸ਼ਟੈਗ ਦੀ ਵਰਤੋਂ ਕੀਤੀ ਹੈ। ਇਸ ਵਿਚ ਕਿਹਾ ਹੈ ਕਿ 70000 ਕੁਰਸੀ ਤੇ 700 ਬੰਦਾ, ਪੰਜਾਬ ਦੇ ਲੋਕ ਕਦੇ ਮੁਆਫ ਨਹੀਂ ਕਰਨਗੇ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!