Udaan News24

Latest Online Breaking News

ਨਗਰ ਨਿਗਮ ਚੰਡੀਗੜ੍ਹ ਦਾ ਮੇਅਰ ਕੌਣ ਬਣਿਆ, ਆਪ ਨੇ ਕੀਤਾ ਭਾਰੀ ਵਿਰੋਧ, ਪੜ੍ਹੋ

8 ਜਨਵਰੀ 2022- ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਦੀ ਚੋਣ ਲਈ ਅੱਜ 8 ਜਨਵਰੀ ਨੂੰ ਵੋਟਾਂ ਪਈਆਂ । ਇਸ ਵੋਟਿੰਗ ਦੌਰਾਨ ਭਾਜਪਾ ਦੀ ਸਰਬਜੀਤ ਕੌਰ ਮੇਅਰ ਚੁਣੀ ਗਈ। ਵੋਟਿੰਗ ਦੌਰਾਨ ਮੇਅਰ ਦੀ ਚੋਣ ਲਈ ਮੁੱਖ ਮੁਕਾਬਲਾ ਭਾਜਪਾ ਅਤੇ ਆਮ  ਆਦਮੀ ਪਾਰਟੀ ਦੇ ਵਿਚਕਾਰ ਹੋਇਆ। ਜਦੋਂ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੋਟਾਂ ਵਿਚ ਹਿੱਸਾ ਨਹੀਂ ਲਿਆ। ਇਸ ਵੋਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ 14 ਕੌਂਸਲਰਾਂ, ਭਾਜਪਾ ਦੇ 13 ਕੌਂਸਲਰਾਂ ਸਮੇਤ ਭਾਜਪਾ ਦੀ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਆਪਣੀ ਵੋਟ ਪਾਈ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਵੋਟਾਂ ਦੀ ਗਿਣਤੀ ਦੌਰਾਨ ਧੱਕਾਸ਼ਾਹੀ ਕਰਨ ਦਾ ਦੋਸ਼ ਲਗਾਉਂਦੇ ਹੋਏ ਵਿਰੋਧ ਕੀਤਾ। ਆਪ ਨੇ ਕਿਹਾ ਕਿ ਇਕ ਵੋਟ ਬਾਹਰ ਕੱਢੀ ਗਈ ਹੈ। ਜਦੋਂ ਕਿ ਚੋਣ ਅਧਿਕਾਰੀਆਂ ਨੇ  ਕਿਹਾ ਕਿ ਬੈਲੇਟ ਪੇਪਰ ਫਟਿਆ ਹੋਇਆ ਸੀ।  ਆਪ ਦੇ ਕੌਂਸਲਰ ਮੇਅਰ ਦੀ ਕੁਰਸੀ ਦੇ ਪਿੱਛੇ ਹੀ ਧਰਨੇ ਤੇ ਬੈਠ ਗਏ। ਡੀਸੀ ਵਿਨੈ ਪ੍ਰਤਾਪ ਸਿੰਘ ਨੂੰ ਵੀ ਮੌਕੇ ਤੇ  ਰੋਕ ਲਿਆ ਗਿਆ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!