ਮੈਂ ਰਾਮ ਰਹੀਮ ਦਾ ਪ੍ਰੇਮੀ ਹਾਂ ਤੇ ਮੈਂ ਰਾਮ ਰਹੀਮ ਦਾ ਨਾਮ ਲਿਆ ਹੈ ਰਾਮ ਰਹੀਮ ਨੂੰ ਸਜ਼ਾ ਗਲਤ ਹੈ, ਅਦਾਲਤ ‘ਚ ਜਾਵਾਂਗੇ-ਜਿਆਣੀ

ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਡੇਰਾ ਸਿਰਸਾ ਦੇ ਸਤਿਸੰਗ ਵਿਚ ਜਾਣ ਤੋਂ ਬਾਅਦ ਆਖਿਆ ਹੈ ਕਿ ਮੈਂ ਰਾਮ ਰਹੀਮ ਦਾ ਪ੍ਰੇਮੀ ਹਾਂ ਤੇ ਮੈਂ ਰਾਮ ਰਹੀਮ ਦਾ ਨਾਮ ਲਿਆ ਹੈ। ਉਨ੍ਹਾਂ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਆਖਿਆ ਕਿ ਰਾਮ ਰਹੀਮ ਨੂੰ ਸਜ਼ਾ ਗਲਤ ਹੈ, ਅਦਾਲਤ ‘ਚ ਜਾਵਾਂਗੇ। ਇਨਸਾਫ ਜ਼ਰੂਰ ਮਿਲੇਗਾ। ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ। ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਮੈਂ ਡੇਰਾ ਸੱਚਾ ਸੌਦਾ ਤੋਂ ਨਾਮਦਾਨ ਲਿਆ ਹੋਇਆ ਹਾਂ ਅਤੇ ਡੇਰੇ ਦਾ ਸ਼ਰਧਾਲੂ ਹਾਂ। ਉਨ੍ਹਾਂ ਕਿਹਾ ਕਿ ਉਹ ਡੇਰਾ ਸਲਾਬਤਪੁਰ ਵਿਖੇ ਹੋਏ ਇਕੱਠ ਵਿਚ ਵੀ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਕੇਸ ਅਦਾਲਤ ਵਿੱਚ ਚਲ ਰਿਹਾ ਹੈ ਅਤੇ ਅਦਾਲਤ ਵਲੋਂ ਸੱਚ ਝੂਠ ਦਾ ਫੈਸਲਾ ਕੀਤਾ ਜਾਵੇਗਾ। ਜਿਆਣੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਨੇ ਬਹੁਤ ਸਮਾਜਸੇਵੀ ਕੰਮ ਕੀਤੇ ਹਨ। ਜਿਆਣੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੁੱਖੀ ਮੇਰੇ ਲਈ ਸੰਤ ਹਨ ਅਤੇ ਮੈਂ ਨਾਮਦਾਨ ਲਿਆ ਹੋਇਆ ਹੈ।