Udaan News24

Latest Online Breaking News

ਬਿਕਰਮ ਸਿੰਘ ਮਜੀਠੀਆ  ਦਾ ਪਤਾ ਸਿਰਫ਼ ਤੇ ਸਿਰਫ਼ ਜੇਲ੍ਹ ਹੈ-ਰੰਧਾਵਾ

ਚੰਡੀਗੜ੍ਹ : ਪੰਜਾਬ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ  ਨੇ ਕਿਹਾ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ  ਦਾ ਪਤਾ ਸਿਰਫ਼ ਤੇ ਸਿਰਫ਼ ਜੇਲ੍ਹ(jail) ਹੈ। ਆਪਣੀ ਡਿਜੀਟਲ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਪੱਸ਼ਟ ਹੋ ਗਿਆ ਹੈ ਕਿ ਮਜੀਠੀਆ ਨੂੰ ਭਾਜਪਾ(BJP.) ਦੀ ਸੁਰੱਖਿਆ ਹਾਸਲ ਹੈ। ਜੇਕਰ ਮਜੀਠੀਆ ਇੰਨਾ ਹੀ ਸੁਹਿਰਦ ਸੀ ਤਾਂ ਉਹ ਪਿਛਲੇ ਵੀਹ ਦਿਨਾਂ ਤੋਂ ਅਪਰਾਧੀਆਂ ਵਾਂਗ ਫਰਾਰ ਕਿਉਂ ਸੀ। ਪਿਛਲੀਆਂ ਅਕਾਲੀ ਭਾਜਪਾ ਸਰਕਾਰਾਂ  ‘ਚ ਉਨ੍ਹਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਜਿਹੜੇ ਸਾਡੇ ਪੰਜਾਬ ਨੂੰ ਉਡਤਾ ਪੰਜਾਬ ਕਹਿੰਦੇ ਸਨ, ਅੱਜ ਚੰਨੀ ਸਰਕਾਰ ‘ਚ ਇਸ ਨੂੰ ਜੇਤੂ ਪੰਜਾਬ ਕਿਹਾ ਜਾ ਰਿਹਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਵਿੱਚ ਗੈਂਗਸਟਰ ਅਤੇ ਅਪਰਾਧ ਵਧੇ ਤਾਂ ਲੋਕ ਡਰ ਵਿੱਚ ਸਨ, ਅੱਜ ਕਾਂਗਰਸ ਸਰਕਾਰ  ਨੇ ਇਸ ਨੂੰ ਖਤਮ ਕਰ ਦਿੱਤਾ ਹੈ। ਰੰਧਾਵਾ ਨੇ ਸਪੱਸ਼ਟ ਕਿਹਾ ਕਿ ਕਾਂਗਰਸ ਸਰਕਾਰ ਨੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਠੇਸ ਪਹੁੰਚਾਉਣ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਹਨ, ਅੱਜ ਪੰਜਾਬ ਵਿਚ ਅੱਤਵਾਦ ਦੀ ਕਮਰ ਟੁੱਟ ਗਈ ਹੈ। ਅਕਾਲੀ ਦਲ ਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਰੰਧਾਵਾ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਅਕਾਲੀ ਰਾਜ ‘ਚ ਹਾਵੀ ਸੀ, ਜਿਸ ‘ਤੇ ਕਾਂਗਰਸ ਸਰਕਾਰ ਨੇ ਸ਼ਿਕੰਜਾ ਕੱਸਿਆ ਹੈ। ਰੰਧਾਵਾ ਨੇ ਕਿਹਾ ਕਿ ਅੱਜ ਕਾਂਗਰਸ ਦਾ ਮੁੱਖ ਉਦੇਸ਼ ਪੰਜਾਬ ਅਤੇ ਪੰਜਾਬੀਅਤ ਨੂੰ ਹਮੇਸ਼ਾ ਸਿਖਰ ’ਤੇ ਰੱਖਣਾ ਹੈ।

ਡਰੱਗ ਮਾਮਲੇ ਵਿੱਚ ਬਿਕਰਮ ਮਜੀਠੀਆ ਬੀਤੇ ਦਿਨ ਸਿਟ ਅੱਗੇ ਪੇਸ਼ ਹੋਏ। ਮਜੀਠੀਆ ਤੋਂ ਕਰੀਬ 2 ਘੰਟੇ ਪੁੱਛਗਿੱਛ ਹੋਈ। ਬਿਕਰਮ ਮਜੀਠੀਆ ਨੇ ਸੀਐਮ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨਾਂ ਦੀ ਜਾਂਚ ਦੀ ਮੰਗ ਕੀਤੀ ਤਾਂ ਰੰਧਾਵਾ ਨੇ ਮਜੀਠੀਆ ਦੇ ਇਲਜ਼ਾਮਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਸਿਆਸਤਾਨਾਂ ਅਤੇ ਅਫ਼ਸਰਾਂ ਦੇ ਨੈਕਸਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।   ਜ਼ਿਕਰਯੋਗ ਹੈ ਕਿ 20 ਦਸੰਬਰ 2021 ਨੂੰ ਬਿਕਰਮ ਸਿੰਘ ਮਜੀਠੀਆ ਖਿਲਾਫ਼ ਡਰੱਗ ਮਾਮਲੇ ਵਿੱਚ ਐਫਆਈਆਰ ਦਰਜ ਹੋਈ ਸੀ, 10 ਜਨਵਰੀ ਨੂੰ ਹਾਈਕੋਰਟ ਨੇ ਮੁਹਾਲੀ ਕੋਰਟ ਦੇ ਫੈਸਲੇ ਨੂੰ ਪਲਟ ਦੇ ਹੋਏ ਮਜੀਠੀਆ ਨੂੰ ਸਿਟ ਦੇ ਸਾਹਮਣੇ ਪੇਸ਼ ਹੋਣ ਦੀ ਸ਼ਰਤ ਦੇ ਨਾਲ ਜ਼ਮਾਨਤ ਦੇ ਦਿੱਤੀ ਸੀ ਅਤੇ ਹੁਣ 12 ਜਨਵਰੀ ਨੂੰ ਮਜੀਠੀਆ ਸਿਟ ਦੇ ਸਾਹਮਣੇ ਪੇਸ਼ ਹੋਏ ਅਤੇ ਸਵਾਲਾਂ ਦੇ ਜਵਾਬ ਦਿੱਤੇ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!