Udaan News24

Latest Online Breaking News

ਪੰਜਾਬ ਦੇ ਬਸਪਾ ਨੇਤਾਵਾਂ, ਵਰਕਰਾਂ ਅਤੇ ਸਮਰਥਕਾਂ ਦੀ ਮਿਹਨਤ ਦੇ ਚਲਦੇ ਆਜ਼ਾਦੀ ਦੇ 74 ਸਾਲਾਂ ਦੇ ਬਾਅਦ ਪੰਜਾਬ ਵਿੱਚ ਬਹੁਜਨ ਸਮਾਜ ਦਾ ਅੰਦੋਲਨ ਖੜ੍ਹਾ ਹੋ ਸਕਿਆ-ਗੜ੍ਹੀ

ਪੰਜਾਬ ਬਸਪਾ ਦੇ ਪ੍ਰਧਾਨ  ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਸੂਬਾ ਪੱਧਰ ਬੈਠਕ ਹੋਈ। ਜਿਸ ਵਿੱਚ ਬਸਪਾ ਪ੍ਰਦੇਸ਼ ਕਮੇਟੀ ਦੇ ਮੈਂਬਰ, ਪਾਰਲੀਮੈਂਟ ਇੰਚਾਰਜ, ਜ਼ਿਲ੍ਹਾ ਇੰਚਾਰਜ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਇੰਚਾਰਜ ਸ਼ਾਮਿਲ ਹੋਏ। ਬੈਠਕ ਦੇ ਦੌਰਾਨ ਪੰਜਾਬ ਦੇ ਰਾਜਨੀਤਕ ਮਾਹੌਲ ਉੱਤੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਵਿਧਾਨਸਭਾ ਚੋਣਾ ਨੂੰ ਲੈਕੇ ਰਣਨੀਤੀ ਤੇ ਮੰਥਨ ਕੀਤਾ ਗਿਆ। ਬੈਠਕ ਦੇ ਦੌਰਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਬਸਪਾ ਨੇਤਾਵਾਂ, ਵਰਕਰਾਂ ਅਤੇ ਸਮਰਥਕਾਂ ਦੀ ਮਿਹਨਤ ਦੇ ਚਲਦੇ ਆਜ਼ਾਦੀ ਦੇ 74 ਸਾਲਾਂ ਦੇ ਬਾਅਦ ਪੰਜਾਬ ਵਿੱਚ ਬਹੁਜਨ ਸਮਾਜ ਦਾ ਅੰਦੋਲਨ ਖੜ੍ਹਾ ਹੋ ਸਕਿਆ ਹੈ। ਇਸ ਦੇ ਚਲਦੇ ਕਾਂਗਰਸ ਪਾਰਟੀ ਵਲੋਂ ਦਲਿਤ ਮੁੱਖਮੰਤਰੀ ਦੇ ਨਾਂ ‘ਤੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖਮੰਤਰੀ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਮੁੱਖਮੰਤਰੀ ਚੰਨੀ ਵਲੋਂ ਸਮੇਂ-ਸਮੇਂ ਦਲਿਤ ਸਮਾਜ ਲਈ ਜੋ ਵੀ ਘੋਸ਼ਣਾਵਾਂ ਕੀਤੀਆਂ ਗਈ, ਉਨ੍ਹਾਂ ਦਾ ਭਾਂਡਾ ਵੀ ਬਸਪਾ ਵਲੋਂ ਸਮੇਂ ਸਮੇਂ ‘ਤੇ ਤੋੜਿਆ ਗਿਆ ਅਤੇ ਚੰਨੀ ਵਲੋਂ ਦਲਿਤ ਸਮਾਜ ਦੇ ਨਾਲ ਕੀਤੇ ਗਏ ਵਾਅਦਿਆਂ ਨੂੰ ਦਲਿਤ ਸਮਾਜ ਦੇ ਨਾਲ ਵਿਸ਼ਵਾਸਘਾਤ ਦੱਸਿਆ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਅੱਜ ਕਾਂਗਰਸ ਮੁੱਖਮੰਤਰੀ ਚੰਨੀ ਨੂੰ ਦੋ ਵਿਧਾਨਸਭਾ ਸੀਟਾਂ ਤੋਂ ਚੋਣ ਲੜਾਉਣ ਦੀ ਗੱਲ ਕਰ ਰਹੀ ਹੈ, ਜਿਸ ਨੂੰ ਲੈਕੇ ਜਲਦ ਹੀ ਪਾਰਟੀ ਵਲੋਂ ਘੋਸ਼ਣਾ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਕਾਂਗਰਸ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੈ ਅਤੇ ਪੰਜਾਬ ਦੀ ਜਨਤਾ ਨੂੰ ਅਸੀ ਦੱਸਣਾ ਚਾਹੁੰਦੇ ਹਾਂ ਕਿ ਬਸਪਾ ਦੇ ਦਬਾਅ ਦੇ ਚਲਦੇ ਪਹਿਲਾਂ ਕਾਂਗਰਸ ਪਾਰਟੀ ਨੇ ਦਲਿਤ ਮੁੱਖਮੰਤਰੀ ਦੇ ਰੂਪ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖਮੰਤਰੀ ਬਣਾਇਆ ਅਤੇ ਹੁਣ ਕਾਂਗਰਸ ਪਾਰਟੀ ਵਿਧਾਨਸਭਾ ਚੋਣਾਂ ਵਿਚ ਚੰਨੀ ਨੂੰ ਆਦਮਪੁਰ ਅਤੇ ਚਮਕੌਰ ਸਾਹਿਬ ਸੀਟ ਤੋਂ ਚੋਣ ਲੜਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਤਰ੍ਹਾਂ ਦੀ ਰਣਨੀਤੀ ਨਾਲ ਪੰਜਾਬ ਦੇ ਦਲਿਤ ਸਮਾਜ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਵਿੱਚ ਉਹ ਸਫਲ ਨਹੀਂ ਹੋ ਪਾਏਗੀ। ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਬਸਪਾ ਦੇ ਹਾਥੀ ਦੇ ਸਾਹਮਣੇ ਆਪਣਾ ਘੁਟਣੇ ਟੇਕ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਦਲਿਤ ਸਮਾਜ ਲਈ 100 ਕਰੋੜ ਰੂਪਏ ਵੱਖ-ਵੱਖ ਯੋਜਨਾਵਾਂ ਲਈ ਘੋਸ਼ਿਤ ਕੀਤੇ। ਜਿਸ ਵਿਚ ਕਪੂਰਥਲਾ ਪੀਟੀਊ ਵਿੱਚ 100 ਕਰੋੜ ਦਾ ਅਜਾਇਬ ਘਰ ਦਾ ਨਾ ਬਨਣਾ, ਆਦਮਪੁਰ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਉੱਤੇ 4 ਮਾਰਗ ਦੀ ਸੜਕ ਦਾ ਨਾ ਬਣਨਾ। ਆਦਮਪੁਰ ਵਿੱਚ ਬਣੇ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਉੱਤੇ ਰੱਖਣ ਲਈ ਕੇਂਦਰ ਸਰਕਾਰ ਨੂੰ ਪ੍ਰਸਤਾਵ ਨਾ ਭੇਜਣ। ਦਲਿਤ ਕਰਮਚਾਰੀਆਂ ਦੇ ਪ੍ਰੋਮੋਸ਼ਨ ਨੂੰ ਰੋਕਣ ਲਈ 85ਵਾਂ ਸੰਸ਼ੋਧਨ ਨੂੰ ਲਾਗੂ ਨਹੀਂ ਕਰਵਾਉਣਾ ਅਤੇ 10-10- 2014 ਦੇ ਪੱਤਰ ਨੂੰ ਰੱਦ ਨਹੀਂ ਕਰਣਾ। ਪੋਸਟ ਮੈਟਰਿਕ ਵਜ਼ੀਫਾ ਸਕੀਮ ਯੋਜਨਾ ਦਾ ਕਤਲ ਕਰਨਾ। ਵਜ਼ੀਫ਼ਾ ਸਕੀਮ ਵਿੱਚ ਹੋਏ ਘੋਟਾਲੇ ਨੂੰ ਲੈ ਕੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੌਤ ਅਤੇ ਤਤਕਾਲੀਨ ਵਿਭਾਗ ਦੇ ਡਾਇਰਰੈਕਟਰ ਰਹੇ ਫਗਵਾੜਾ ਦੇ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਉੱਤੇ ਕੋਈ ਕਾਰਵਾਈ ਨਹੀਂ ਕਰਨਾ ਅਤੇ ਸ਼੍ਰੀ ਚਮਕੌਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਧਾਨਸਭਾ ਸੀਟ ਬਸਪਾ ਨੂੰ ਮਿਲਣ ਉੱਤੇ ਸੰਸਦ ਰਵਨੀਤ ਬਿੱਟੂ ਵਲੋਂ ਦਿੱਤੇ ਗਏ ਪਵਿੱਤਰ ਅਪਵਿੱਤਰ ਦੇ ਬਿਆਨਾਂ ਉੱਤੇ ਕੋਈ ਕਾਰਵਾਈ ਨਹੀਂ ਕਰਨਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!