Udaan News24

Latest Online Breaking News

ਬਠਿੰਡਾ ਦੀ ਸੈਂਟਰਲ ਜੇਲ੍ਹ ਚ ਬੰਦ ਇੱਕ ਕੈਦੀ ਵੱਲੋਂ ਜੇਲ੍ਹ ਦੀ ਦੂਸਰੀ ਮੰਜਿ਼ਲ ਤੋਂ ਛਾਲ ਮਾਰ ਕੇ ਖੁਦਕਸ਼ੀ ਦੀ ਕੋਸਿ਼ਸ

ਬਠਿੰਡਾ ਦੀ ਸੈਂਟਰਲ ਜੇਲ੍ਹ ਚ ਬੰਦ ਇੱਕ ਕੈਦੀ ਵੱਲੋਂ ਜੇਲ੍ਹ ਦੀ ਦੂਸਰੀ ਮੰਜਿ਼ਲ ਤੋਂ ਛਾਲ ਮਾਰ ਕੇ ਖੁਦਕਸ਼ੀ ਦੀ ਕੋਸਿ਼ਸ ਕਰਨ ਦਾ ਮਾਮਲਾ ਸਾਹਮਣੇ ਆਇਆ । ਜੇਲ੍ਹ ਸ਼ਾਸਨ ਖੁਦਕੁਸ਼ੀ ਦੀ ਕੋਸ਼ਿਸ਼ ਦੇ ਇਸ ਮਾਮਲੇ ਨੂੰ ਹਾਦਸਾ ਦੱਸ ਰਿਹਾ ਹੈ। ਜਾਣਕਾਰੀ ਮੁਤਾਬਕ ਕੇਂਦਰੀ ਜੇਲ੍ਹ ਵਿੱਚ ਬੰਦ ਬਦਨਾਮ ਗੈਂਗਸਟਰ ਅਕੁਲ ਖੱਤਰੀ ਨੇ ਵੀਰਵਾਰ ਦੇਰ ਸ਼ਾਮ ਜੇਲ੍ਹ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਕਿ ਜਦੋਂ ਕੇਂਦਰੀ ਜੇਲ੍ਹ ਵਿੱਚ ਸ਼ਾਮ ਵੇਲੇ ਸਾਰੇ ਕੈਦੀ ਜੇਲ੍ਹ ਵਿੱਚ ਲੱਗੇ ਪੀ.ਸੀ.ਓਜ਼ ਨਾਲ ਆਪਣੇ-ਆਪਣੇ ਪਰਿਵਾਰਾਂ ਨਾਲ ਗੱਲਬਾਤ ਕਰਨ ਲਈ ਲਾਈਨ ਵਿੱਚ ਖੜ੍ਹੇ ਸਨ, ਜਿਸ ਮੁਤਾਬਕ ਹਰੇਕ ਕੈਦੀ ਨੂੰ 15 ਮਿੰਟ ਦਿੱਤੇ ਜਾਂਦੇ ਹਨ, ਪਰ ਜਦੋਂ ਅਕੁਲ ਖੱਤਰੀ ਦਾ ਨੰਬਰ ਆਇਆ ਤਾਂ ਉਸ ਨੂੰ ਮਨ੍ਹਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹ ਜੇਲ੍ਹ ਦੀ ਦੂਜੀ ਮੰਜ਼ਿਲ ‘ਤੇ ਪਹੁੰਚਿਆ ਅਤੇ ਉਥੋਂ ਛਾਲ ਮਾਰ ਦਿੱਤੀ।ਇਸ ਘਟਨਾ ਤੋ. ਬਾਅਦ ਉਸ ਨੂੰ ਪਹਿਲਾਂ ਜੇਲ੍ਹ ਹਸਪਤਾਲ ਲਿਜਾਇਆ ਗਿਆ ਰਾਤ ਸਮੇਂ ਉਸ ਨੂੰ ਭਾਰੀ ਪੁਲਿਸ ਫੋਰਸ ਨਾਲ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ,ਜਿੱਥੇ ਗੈਂਗਸਟਰ ਅਕੁਲ ਖੱਤਰੀਦਾ ਐਕਸਰੇ ਕਰਵਾਉਣ ਤੋਂ ਬਾਅਦ ਕਰੀਬ 12 ਵਜੇ ਪੁਲਸ ਫੋਰਸ ਸਮੇਤ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!