Udaan News24

Latest Online Breaking News

ਆਪ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਲਗਾਏ ਦੋਸ਼

15 ਜਨਵਰੀ 2022- ਪੰਜਾਬ ਵਿੱਚ ਓਮੀਕਰੋਨ ਵੈਰੀਐਂਟ ਦੇ ਚਲਦਿਆਂ ਸਰਕਾਰ ਵਲੋਂ ਰੈਲੀਆਂ, ਇਕੱਠਾਂ ਅਤੇ ਹੋਰ ਸਮਾਗਮਾਂ ’ਤੇ ਰੋਕ ਲਗਾਈ ਹੋਈ ਹੈ। ਇਸ ਸਬੰਧ ਵਿੱਚ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਮੋਰਿੰਡਾ ਵਿਖੇ ਆਪਣੇ ਘਰ ਵਿੱਚ ਸੈਂਕੜੇ ਲੋਕਾਂ ਨੂੰ, ਜਿਹਨਾਂ ਵਿੱਚ ਸਾਧੂ ਵੀ ਸ਼ਾਮਲ ਸਨ, ਨੂੰ ਬੁਲਾ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਡਾ. ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਪੰਜ-ਦਸ ਬੰਦਿਆਂ ਨੂੰ ਲੈ ਕੇ ਚੋਣ ਪ੍ਰਚਾਰ ਕਰਦੇ ਹਨ ਤਾਂ ਉਹਨਾਂ ਨੂੰ ਚੋਣ ਕਮਿਸ਼ਨਰ ਵਲੋਂ ਨੋਟਿਸ ਕੱਢ ਦਿੱਤਾ ਜਾਂਦਾ ਹੈ, ਜਦਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤੇ ਗਏ ਇਕੱਠ ’ਤੇ ਚੋਣ ਕਮਿਸ਼ਨਰ ਕੋਈ ਕਾਰਵਾਈ ਨਹੀਂ ਕਰਦਾ। ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਮਗਰਲੇ ਦਿਨੀਂ ਮੁੱਖ ਮੰਤਰੀ ਚੰਨੀ ਵਲੋਂ ਆਪਣੇ ਘਰ ਕੀਤੇ ਗਏ ਇਕੱਠ ਦਾ ਚੋਣ ਕਮਿਸ਼ਨਰ ਨੂੰ ਨੋਟਿਸ ਲੈਣਾ ਚਾਹੀਦਾ ਹੈ ਅਤੇ ਕਾਨੂੰਨ ਸਾਰੀਆਂ ਪਾਰਟੀਆਂ ਲਈ ਇੱਕੋ ਹੋਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਦੇ ਨਾਲ ਸਕਿੰਦਰ ਸਿੰਘ ਸਹੇੜੀ ਬਲਾਕ ਪ੍ਰਧਾਨ, ਐੱਨ.ਪੀ. ਰਾਣਾ, ਕੇਵਲ ਜੋਸ਼ੀ, ਨਵਦੀਪ ਸਿੰਘ ਟੋਨੀ, ਰਜਿੰਦਰ ਸਿੰਘ ਰਾਜਾ, ਲਖਮਿੰਦਰ ਸਿੰਘ, ਇਕਬਾਲ ਸਿੰਘ ਜਗਤਪੁਰਾ, ਐਡਵੋਕੇਟ ਪ੍ਰੇਮ ਸਿੰਘ, ਕਮਲ ਸਿੰਘ ਗੋਪਾਲਪੁਰ, ਪਾਲ ਸਿੰਘ ਗੋਸਲਾਂ, ਪ੍ਰਲਾਦਿ ਸਿੰਘ ਢੰਗਰਾਲੀ ਆਦਿ ਮੌਜੂਦ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!