Udaan News24

Latest Online Breaking News

ਕਾਂਗਰਸ ਤੋਂ ਨਾਰਾਜ ਹੋਏ ਡਾ. ਹਰਜੋਤ ਸਿੰਘ ਕਮਲ ਬੀਜੇਪੀ ‘ਚ ਹੋਣਗੇ ਬੀਜੇਪੀ ‘ਚ ਸ਼ਾਮਿਲ

15 ਜਨਵਰੀ 2022 – ਵਿਧਾਨ ਸਭਾ ਚੋਣਾ ਨੂੰ ਲੈ ਕੇ ਕਾਂਗਰਸ ਵੱਲੋਂ ਲੰਬੀ ਉਡੀਕ ਤੋਂ ਬਾਅਦ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਪਰ ਵੱਡੀ ਗੱਲ ਹੈ ਕਿ ਕਾਂਗਰਸ ਚ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਰਾਜ਼ਗੀ ਸਾਹਮਣੇ ਆ ਰਹੀ ਹੈ, ਵੱਖ ਵੱਖ ਵਿਧਾਨ ਸਭਾ ਹਲਕਿਆਂ ਚ ਨਵੇਂ ਸ਼ਾਮਲ ਹੋਏ ਬਣੇ ਉਮੀਦਵਾਰਾਂ ਦੇ ਵਿਰੋਧ ਲਗਾਤਾਰ ਜਾਰੀ ਹੈ । ਹੁਣ ਵੱਡੀ ਖਬਰ ਸਾਹਮਣੇ ਆਈ ਹੈ ਕਿ ਮੋਗਾ ਤੋਂ ਕਾਂਗਰਸੀ ਵਿਧਾਇਕ ਡਾ. ਹਰਜੋਤ ਸਿੰਘ ਕਮਲ ਬੀਜੇਪੀ ‘ਚ ਸ਼ਾਮਿਲ ਹੋਣ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਚੋਣ ਹਲਕੇ ਤੋਂ ਕਾਂਗਰਸ ਵੱਲੋਂ ਸੋਨੂੰ ਸੂਦ ਦੀ ਭੈਣਮਾਲਵਿਕਾ ਸੂਦ ਨੂੰ ਟਿਕਟ ਦਿੱਤੀ ਗਈ ਹੈ ਜਿਸ ਤੋਂ ਨਾਰਾਜ਼ ਹੋ ਕੇ ਉਹ ਬੀਜੇਪੀ ‘ਚ ਸ਼ਾਮਿਲ ਹੋ ਰਹੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਉਹ ਚੰਡੀਗੜ੍ਹ ‘ਚ ਬੀਜੇਪੀ ਦੇ ਦਫਤਰ ਪਹੁੰਚ ਚੁੱਕੇ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!