ਮੁੱਖ ਮੰਤਰੀ ਦੀ ਚੋਣ ਲਈ ਲੋਕਾਂ ਦੀ ਰਾਇ ਜਾਨਣ ਬਾਰੇ ਜਾਰੀ ਕੀਤੇ ਨੰਬਰ ’ਤੇ 4 ਲੱਖ ਕਾਲਾਂ ਆਉਣ ਦੇ ਦਾਅਵੇ ’ਤੇ ਅਕਾਲੀ ਦਲ ਦਾ ਜਵਾਬੀ ਹਮਲਾ

ਚੰਡੀਗੜ੍ਹ, 16 ਜਨਵਰੀ, 2022: ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੀ ਚੋਣ ਲਈ ਲੋਕਾਂ ਦੀ ਰਾਇ ਜਾਨਣ ਬਾਰੇ ਜਾਰੀ ਕੀਤੇ ਨੰਬਰ ’ਤੇ ਇਕ ਦਿਨ ਵਿਚ 3 ਲੱਖ ਵਟਸਐਪ ਮੈਸੇਜ ਤੇ 4 ਲੱਖ ਕਾਲਾਂ ਆਉਣ ਦੇ ਦਾਅਵੇ ’ਤੇ ਅਕਾਲੀ ਦਲ ਨੇ ਜਵਾਬੀ ਹਮਲਾ ਕੀਤਾ ਹੈ।ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇਕ ਟਵੀਟ ਵਿਚ ਅੰਕੜੇ ਪੇਸ਼ ਕਰਦਿਆਂ ਮਖੌਲ ਕੀਤਾ ਹੈ ਕਿ ਕੇਜੀਰਵਾਲ ਕੋਲ ਕੈਪਟਨ ਸਾਹਿਬ ਵਾਲਾ ਸਮਾਰਟ ਫੋਨ ਲਗਦੈ, ਵਰਨਾ 24 ਘੰਟਿਆਂ ਵਿਚ ਇੰਨੀਆਂ ਕਾਲਾਂ ਕਿਵੇਂ ਆ ਸਕਦੀਆਂ? ਡਾ. ਚੀਮਾ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ 24 ਘੰਟਿਆਂ ਵਿਚ 1440 ਮਿੰਟ ਤੇ 86400 ਸੈਕਿੰਡ ਹੁੰਦੇ ਹਨ। 3 ਲੱਖ ਮੈਸੇਜ ਦਾ ਮਤਲਬ ਹੈ ਕਿ ਹਰ ਸੈਕਿੰਡ 3.4 ਮੈਸੇਜ ਅਤੇ 4 ਲੱਖ ਕਾਲਾਂ ਦਾ ਮਤਲਬ ਹੈ ਹਰ ਸੈਕਿੰਡ 4.6 ਕਾਲਾਂ।
ਕੇਜਰੀਵਾਲ ਕੋਲ ਕੈਪਟਨ ਸਾਹਿਬ ਵਾਲਾ ਸਮਾਰਟ ਫ਼ੋਨ ਲੱਗਦੈ! ਵਰਨਾ 24 ਘੰਟਿਆਂ ਵਿੱਚ ਇੰਨੀਆਂ ਕਾਲਾਂ ਕਿਵੇਂ ਆ ਸਕਦੀਆਂ ?🤪🤪 pic.twitter.com/y9vi6sMfgH
— Dr Daljit S Cheema (@drcheemasad) January 15, 2022