ਲਖਵਿੰਦਰ ਵਡਾਲੀ ਨੇ ਕਿਹਾ ਕਿ ਚੋਣ ਲੜਨ ਦੀਆਂ ਅਫਵਾਹਾਂ ਝੂਠੀਆਂ ਹਨ

ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦੇ ਅੰਮ੍ਰਿਤਸਰ ਦੇ ਸਰਹੱਦੀ ਹਲਕਾ ਅਟਾਰੀ ਤੋਂ ਚੋਣ ਲੜਨ ਦੀਆਂ ਅਫਵਾਹਾਂ ਤੋਂ ਬਾਅਦ ਲਗਾਤਾਰ ਚਰਚਾ ਬਣੀ ਹੋਈ ਸੀ ਕਿ ਲਖਵਿੰਦਰ ਵਡਾਲੀ ਅਟਾਰੀ ਹਲਕੇ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣਗੇ,ਇਨ੍ਹਾਂ ਤਮਾਮ ਗੱਲਾਂ ਤੇ ਵਿਰਾਮ ਲਾਉਂਦੇ ਹੋਏ ਲਖਵਿੰਦਰ ਵਡਾਲੀ ਨੇ ਖੁਦ ਲਾਈਵ ਹੋ ਕਿ ਕਿਹਾ ਕਿ ਚੋਣ ਲੜਨ ਦੀਆਂ ਅਫਵਾਹਾਂ ਝੂਠੀਆਂ ਹਨ,ਉਹਨਾਂ ਕਿਹਾ ਕਿ ਸੰਗੀਤ ਮੇਰੀ ਰੂਹ ਦੀ ਖ਼ੁਰਾਕ ਹੈ ਅਤੇ ਮੈਂਨੂੰ ਲੱਗਦਾ ਹੈ ਕਿ ਮੈਂ ਸਿਰਫ਼ ਸੰਗੀਤ ਲਈ ਹੀ ਬਣਿਆ ਹਾਂ। ਬੀਤੇ ਕੱਲ੍ਹ ਤੋਂ ਮੇਰੇ ਚੋਣ ਲੜ੍ਹਨ ਸਬੰਧੀ ਚੱਲ ਰਹੀਆਂ ਤਮਾਮ ਅਫ਼ਵਾਹਾਂ ‘ਤੇ ਵਿਰਾਮ ਲਗਾਉਂਦਾ ਹੋਇਆ ਮੈਂ ਤੁਹਾਡੇ ਨਾਲ ਆਪਣੇ ਇਹ ਵਿਚਾਰ ਸਾਂਝੇ ਕਰ ਰਿਹਾਂ।ਉੱਥੇ ਹੀ ਉਹਨਾਂ ਕਿਹਾ ਕਿ ਉਹ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦਾ ਸਤਿਕਾਰ ਕਰਦੇ ਹਨ ਅਤੇ ਸਾਰੇ ਹੀ ਉਚੇ ਅਹੁਦਿਆਂ ਤੇ ਬੈਠੇ ਹੋਏ ਨੇਤਾ ਅਤੇ ਆਮ ਵਰਕਰ ਵੀ ਓਹਨਾ ਨੂ ਬਹੁਤ ਪਿਆਰ ਕਰਦੇ ਹਨ,ਉਥੇ ਹੀ ਓਹਨਾ ਕਿਹਾ ਕਿ ਉਹ ਕਿਸੇ ਇੱਕ ਪਾਰਟੀ ਨਾਲ ਜੁੜ ਕੇ ਆਪਣੇ ਚਾਹੁਣ ਵਾਲਿਆਂ ਤੋਂ ਦੂਰ ਨਹੀਂ ਹੋਣਾ ਚਾਹੁੰਦੇ.