ਦੋ ਦਰਜਨ ਤੋਂ ਵੱਧ ਦੇ ਕਰੀਬ ਸੀਨੀਅਰ ਅਤੇ ਟਕਸਾਲੀ ਕਾਂਗਰਸੀ ਆਗੂਆਂ ਨੇ ਪਾਰਟੀ ਨੂੰ ਕਿਹਾ ਅਲਵਿਦਾ

ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਦੋ ਦਰਜਨ ਤੋਂ ਵੱਧ ਦੇ ਕਰੀਬ ਸੀਨੀਅਰ ਅਤੇ ਟਕਸਾਲੀ ਕਾਂਗਰਸੀ ਆਗੂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਗਏ।ਬਾਘਾ ਪੁਰਾਣਾ ਇਸ ਟੀਮ ਦੀ ਅਗਵਾਈ ਕਰ ਰਹੇ ਯੋਧਾ ਸਿੰਘ ਬਰਾੜ, ਸੁਖਜਿੰਦਰ ਸਿੰਘ ਸੁੱਖਾ ਲਧਾਈਕੇ, ਯੂਥ ਆਗੂ ਮਨਦੀਪ ਕੱਕੜ, ਸੀਨੀਅਰ ਕਾਂਗਰਸੀ ਆਗੂ ਗੁਰਜੰਟ ਸਿੰਘ ਧਾਲੀਵਾਲ ਅਤੇ ਗੁਰਬਚਨ ਸਿੰਘ ਬਰਾੜ ਆਦਿ ਆਗੂਆਂ ਨੇ ਕਿਹਾ ਕਿ ਸਥਾਨਕ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਕਾਂਗਰਸ ਪਾਰਟੀ ਹਾਈ ਕਮਾਨ ਨੇ ਬੁਰੀ ਤਰ੍ਹਾਂ ਨਕਾਰ ਕੇ ਮੌਜੂਦਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਹਲਕਾ ਬਾਘਾ ਪੁਰਾਣਾ ਤੋਂ ਉਮੀਦਵਾਰ ਬਣਾਇਆ ਹੈ ਜਦੋਂ ਕਿ ਸਾਰਾ ਹਲਕਾ ਭੋਲਾ ਸਿੰਘ ਬਰਾੜ ਸਮਾਧ ਭਾਈ ਤੇ ਭਰੋਸਾ ਕਰਦਾ ਸੀ ਕਿਉਂ ਕਿ ਉਹ ਪਾਰਦਰਸ਼ੀ ਅਤੇ ਈਮਾਨਦਾਰੀ ਅਕਸਰ ਵਾਲਾ ਇਨਸਾਨ ਹੈ। ਅਸੀਂ ਦੋ ਦਰਜਨ ਤੋਂ ਵੱਧ ਸੀਨੀਅਰ ਕਾਂਗਰਸੀ ਆਗੂਆਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਭੋਲਾ ਸਿੰਘ ਬਰਾੜ ਨੂੰ ਸਾਰੇ ਅਧਿਕਾਰ ਦੇ ਦਿੱਤੇ ਹਨ ਕਿ ਉਹ ਕਿਹੜੀ ਪਾਰਟੀ ਦੇ ਉਮੀਦਵਾਰ ਬਣਦੇ ਹਨ। ਕਿ ਉਹ ਆਜ਼ਾਦ ਉਮੀਦਵਾਰ ਖੜ੍ਹਦੇ ਹਨ। ਸਾਡੀ ਸਾਰੀ ਟੀਮ ਨੇ ਉਨ੍ਹਾਂ ਨੂੰ ਅਧਿਕਾਰ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਹਾਈਕਮਾਨ ਪਾਰਟੀ ਚਾਪਲੂਸਾਂ ਵਿੱਚ ਘਿਰ ਚੁੱਕੀ ਹੈ। ਪਿੰਡ ਸਮਾਧ ਭਾਈ ਵਿਖੇ ਅਸੀਂ 5000 ਵਰਕਰਾਂ ਦਾ ਇਕੱਠ ਕਰਕੇ ਭੋਲਾ ਸਿੰਘ ਬਰਾੜ ਸਮਾਧ ਭਾਈ ਨੂੰ ਉਮੀਦਵਾਰ ਬਣਾਉਣ ਦੀ ਮੰਗ ਕੀਤੀ ਸੀ ਪਰ ਹਾਈ ਕਮਾਨ ਨੇ ਆਮ ਲੋਕਾਂ ਦੀ ਇਸ ਮੰਗ ਨੂੰ ਬੁਰੀ ਤਰ੍ਹਾਂ ਠੁਕਰਾ ਦਿੱਤਾ। ਜਿਸ ਕਾਰਨ ਸਾਨੂੰ ਸਾਰਿਆਂ ਨੂੰ ਅਸਤੀਫ਼ੇ ਦੇਣ ਲਈ ਮਜਬੂਰ ਹੋਣਾ ਪਿਆ।