Udaan News24

Latest Online Breaking News

ਕਰਜੇ ਦੀ ਮਾਰ ਹੇਠ ਆਏ ਕਿਸਾਨ ਨੇ ਫਾਹਾ ਲੈਕੇ ਕੀਤੀ ਖੁਦਕਸ਼ੀ

ਕਰਜੇ ਤੋਂ ਪ੍ਰੇਸ਼ਾਨ ਲੰਬੀ ਹਲਕੇ ਦੇ ਪਿੰਡ ਚੰਨੂ ਦੇ ਇਕ ਕਿਸਾਨ ਨੇ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਪਿੰਡ ਚੰਨੂੰ ਦੇ ਛੋਟੇ ਕਿਸਾਨ ਸੁਖਦੇਵ ਸਿੰਘ ਪੁੱਤਰ ਮਹਿਰਾ ਸਿੰਘ (60) ਕੋਲ 2 ਏਕੜ ਜਮੀਨ ਸੀ ਅਤੇ ਉਸ ਉਪਰ ਸਹਿਕਾਰੀ ਬੈਂਕ ਅਤੇ ਐਸ ਬੀ ਆਈ ਦੀ ਚੰਨੂ ਦਾ ਕਰੀਬ 3 ਲੱਖ ਦਾ ਕਰਜਾ ਸੀ। ਗਰੀਬ ਕਿਸਾਨ ਹੋਣ ਕਰਕੇ ਉਸਦੀ ਆਰਥਿਕ ਹਾਲਤ ਦਿਨੋ ਦਿਨ ਪਤਲੀ ਹੋ ਰਹੀ ਸੀ ਅਤੇ ਘਰ ਦਾ ਗੁਜਾਰਾ ਮੁਸ਼ਕਲ ਨਾਲ ਚੱਲਦਾ ਸੀ ਅਤੇ ਮ੍ਰਿਤਕ ਅਤੇ ਉਸਦਾ ਪੁੱਤਰ  ਬਲਜੀਤ ਸਿੰਘ ਮਿਹਨਤ ਮਜਦੂਰੀ ਕਰਕੇ ਜੀਵਨ ਬਸਰ ਕਰ ਰਹੇ ਸਨ। ਸੁਖਦੇਵ ਸਿੰਘ ਆਰਥਿਕ ਤੰਗੀ ਤੇ ਸਿਹਤ ਕਰਕੇ ਪ੍ਰੇਸ਼ਾਨ ਰਹਿੰਦਾ ਸੀ ਕੱਲ ਉਸਨੇ ਘਰ ਤੋਂ ਥੋੜੀ ਦੂਰ ਆਪਣੇ ਖੇਤ ਜਾਕੇ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਲੰਬੀ ਪੁਲਸ ਨੇ ਅੱਜ ਮ੍ਰਿਤਕ ਦਾ ਪੋਸਟ ਮਾਰਟਮ ਕਰਾਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।  ਜਿਸ ਤੋਂ ਬਾਅਦ ਉਸਦਾ ਪਿੰਡ ਅੰਤਿਮ ਸੰਸਕਾਰ ਕੀਤਾ ਗਿਆ।  ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮ੍ਰਿਤਕ ਦੇ ਪਰਿਵਾਰ ਨੂੰ ਯੋਗ ਮੁਆਵਜਾ ਦੇਵੇ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!