Udaan News24

Latest Online Breaking News

ਪੁੱਤ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਣ ਪਿੱਛੋਂ ਭਾਵੁਕ ਹੋਈ ਭਗਵੰਤ ਮਾਨ ਦੀ ਮਾਂ

ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਭਗਵੰਤ ਮਾਨ ਦੇ ਨਾਂ ਦਾ ਰਸਮੀ ਐਲਾਨ ਕੀਤਾ।ਇਸ ਐਲਾਨ ਪਿੱਛੋਂ ਜਿਥੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਭਗਵੰਤ ਮਾਨ ਦੀ ਮਾਤਾ ਸਟੇਜ ਤੋਂ ਸੰਬੋਧਨ ਕਰਦੇ ਸਮੇਂ ਭਾਵੁਕ ਹੋ ਗਈ। ਉਨ੍ਹਾਂ ਨੇ ਇਸ ਐਲਾਨ ਪਿੱਛੋਂ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਪਰਮਾਤਮਾ ਅੱਗੇ ਪੁੱਤ ਦੇ ਸਿਰ ਉਤੇ ਮਿਹਰ ਭਰਿਆ ਹੱਥ ਰੱਖਣ ਦੀ ਅਰਦਾਸ ਕੀਤੀ। ਮੁੱਖ ਮੰਤਰੀ ਉਮੀਦਵਾਰ ਦੇ ਐਲਾਨ ਤੋਂ ਬਾਅਦ ਭਗਵੰਤ ਮਾਨ ਨੇ ਇੱਕ ਇੰਟਰਵਿਊ ‘ਚ ਕਿਹਾ ਕਿ, “ਪਾਰਟੀ ਨੇ ਮੇਰੇ ‘ਤੇ ਵਿਸ਼ਵਾਸ ਕੀਤਾ ਅਤੇ ਮੈਨੂੰ ਇਸ ਫਰਜ਼ ਨੂੰ ਨਿਭਾਉਣ ਦੇ ਯੋਗ ਸਮਝਿਆ। ਅੱਜ ਤੋਂ ਬਾਅਦ ਤਾੜੀਆਂ ਵੀ ਮੇਰੀਆਂ ਅਤੇ ਗਾਲ੍ਹਾਂ ਵੀ ਮੇਰੀਆਂ। ਅਸੀਂ ਇੱਕ ਟੀਮ ਬਣ ਕੇ ਕੰਮ ਕਰਾਂਗੇ ਅਤੇ ਜਿੱਤਾਂਗੇ। ਸਾਡਾ ਮਕਸਦ ਪੰਜਾਬ ਨੂੰ ਦੁਬਾਰਾ ਪੁਰਾਣਾ ਪੰਜਾਬ ਬਣਾਉਣਾ ਹੈ।” ਉਨ੍ਹਾਂ ਕਿਹਾ, “ਅਸੀਂ ਅਜਿਹਾ ਪੰਜਾਬ ਚਾਹੁੰਦੇ ਹਾਂ ਜਿੱਥੇ ਕੋਈ ਧਰਨਾ ਨਾ ਹੋਵੇ, ਜਿੱਥੇ ਕਿਸੇ ਬੇਰੁਜ਼ਗਾਰ ਨੂੰ ਖੁਦਕੁਸ਼ੀ ਨਾ ਕਰਨੀ ਪਵੇ, ਜਿੱਥੇ ਕਿਸੇ ਔਰਤ ਦੀ ਇੱਜ਼ਤ ਨਾਲ ਖਿਲਵਾੜ ਨਾ ਹੋਵੇ। ਅਸੀਂ ਪਹਿਲਾਂ ਵਰਗਾ ਪੰਜਾਬ ਚਾਹੁੰਦੇ ਹਾਂ।”ਇਹ ਪੁੱਛੇ ਜਾਣ ‘ਤੇ ਕਿ ਵਿਰੋਧੀ ਤੁਹਾਡੇ ‘ਤੇ ਨਸ਼ਾ ਕਰਨ ਦੇ ਦੋਸ਼ ਲਗਾ ਰਹੇ ਹਨ, ਭਗਵੰਤ ਮਾਨ ਨੇ ਕਿਹਾ, “ਮੈਂ ਪਹਿਲਾਂ ਵੀ ਇਸ ਦੋਸ਼ ਦਾ ਸਾਹਮਣਾ ਕਰ ਚੁੱਕਾ ਹਾਂ ਅਤੇ ਜਨਤਾ ਨੇ ਇਸ ‘ਤੇ ਮੋਹਰ ਵੀ ਲਗਾਈ ਹੈ। ਵਿਰੋਧੀਆਂ ਕੋਲ ਮੇਰੇ ਖਿਲਾਫ ਬੋਲਣ ਲਈ ਕੁੱਝ ਨਹੀਂ ਹੈ। ਕੋਈ ਵੀ ਮੇਰੇ ‘ਤੇ ਦੋਸ਼ ਨਹੀਂ ਲਗਾ ਸਕਦਾ। ਭ੍ਰਿਸ਼ਟਾਚਾਰ, ਮੇਰਾ ਅਕਸ ਸਾਫ਼-ਸੁਥਰਾ ਹੈ, ਮੈਂ ਅੱਜ ਵੀ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹਾਂ। ਵਿਰੋਧੀ 11 ਸਾਲਾਂ ਤੋਂ ਮੇਰੇ ‘ਤੇ ਇਹ ਦੋਸ਼ ਲਗਾ ਰਹੇ ਹਨ, ਪਰ ਜਨਤਾ ਨੇ ਮੈਨੂੰ ਸਵੀਕਾਰ ਕੀਤਾ ਹੈ, ਇਸ ਦੌਰਾਨ ਮੈਨੂੰ ਵੱਡੀ ਜਿੱਤ ਵੀ ਮਿਲੀ ਹੈ। ਲੋਕ ਸਭਾ ਵਿੱਚ ਮੇਰਾ ਪ੍ਰਦਰਸ਼ਨ ਸਭ ਤੋਂ ਵਧੀਆ ਹੈ। ਪੰਜਾਬ ਵਿੱਚ ਮੈਂ ਰਾਤ 10 ਵਜੇ ਤੱਕ ਰੈਲੀਆਂ ਕਰਦਾ ਰਹਿੰਦਾ ਹਾਂ। ਇਹ ਸਭ ਮੇਰੇ ‘ਤੇ ਬੇਬੁਨਿਆਦ ਦੋਸ਼ ਹਨ।”

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!