Udaan News24

Latest Online Breaking News

ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ 21 ਮੈਂਬਰੀ ਕਾਰਜਕਾਰਨੀ ਕਮੇਟੀ ਦਾ ਗਠਨ

ਬਠਿੰਡਾ, 18 ਜਨਵਰੀ -ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ 21 ਮੈਂਬਰੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਨੇ ਦੱਸਿਆ ਕਿ ਇਸ ਕਮੇਟੀ ਚ ਬਠਿੰਡਾ ਤੋਂ ਕਰਤਾਰ ਜੌੜਾ, ਕੇ ਕੇ ਮਹੇਸ਼ਵਰੀ, ਵਿਜੇ ਗਰਗ, ਜਲਾਲਾਬਾਦ ਤੋਂ ਅਸ਼ੋਕ ਜਨੇਜਾ, ਸੁਰਿੰਦਰ ਪੁੰਛੀ, ਰਾਮਾਂ ਮੰਡੀ ਤੋਂ ਅਸ਼ੋਕ ਅਨੇਜਾ, ਗਿੱਦੜਬਾਹਾ ਤੋਂ ਸੁਰਿੰਦਰ ਛਿੰਦਾ, ਅਬੋਹਰ ਤੋ. ਲਾਲੀ ਸ਼ਰਮਾ, ਮੁਕਤਸਰ ਤੋਂ ਬੰਟੀ ਗੋਇਲ, ਫਰੀਦਕੋਟ ਤੋਂ ਵਰਿੰਦਰ ਸ਼ਾਹ, ਫਿਰੋਜ਼ਪੁਰ ਤੋ. ਸੱਤਪਾਲ ਸਚਦੇਵਾ, ਮਲੋਟ ਤੋਂ ਮੇਜਰ ਸਿੰਘ ਢਿੱਲੋਂ , ਰਾਜਪੁਰਾ ਤੋਂ ਸ਼ਾਮ ਲਾਲ ਆਨੰਦ, ਰਜਿੰਦਰ ਨਿਰੰਕਾਰੀ, ਸੰਗਰੂਰ ਤੋ. ਸੱਤਪਾਲ ਸਤਿਅਮ ਕਰਾਂਜੀ, ਰਾਮਪਖ਼ਰਾ ਤੋਂ ਖਰੇਤੀ ਲਾਲ, ਬਰਨਾਲਾ ਤੋ. ਅਨਿਲ ਨਾਨਾ, ਲੁਛਧਆਣਾ ਤੋਂ ਨਵੀਨ ਲਖਵਾੜਾਂ, ਜੇਤੋ ਤੋਂ ਰਘੂਨੰਦਨ ਪਰਾਸ਼ਰ, ਭਗਤਾ ਭਾਈ ਜੀਤੂ ਰਾਮ ਗੋਇਲ ਨੂੰ ਸ਼ਾਮਲ ਕੀਤਾ ਹੈ। ਕਪੂਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਚ ਵਪਾਰ ਮੰਡਲ ਨੂੰ ਹੋਰ ਮਜ਼ਬੂਤੀ ਮਿਲੇਗੀ। ਪੰਜਾਬ ਵਿੱਚ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ, ਹੁਣ ਵਪਾਰੀ ਨੂੰ ਆਪਣੀ ਅੰਤਰ ਆਤਮਾ ਤੋਂ ਫੈਸਲਾ ਲੈਣਾ ਪਵੇਗਾ। ਵਪਾਰ ਮੰਡਲ ਦੀ ਲੰਮੇ ਸਮੇਂ ਤੋਂ ਮੰਗ ਹੈ ਕਿ ਵਪਾਰੀ ਨੂੰ ਵੀ 60 ਸਾਲ ਬਾਅਦ ਸਰਕਾਰ ਰਿਟਾਇਰਮੈਂਟ ਪੈਨਸ਼ਨ ਅਤੇ ਅਚਾਨਕ ਹੋਏ ਨੁਕਸਾਨ ਦਾ ਮੁਆਵਜਾ ਦੇਣਾ ਯਕੀਨੀ ਬਣਾਵੇ । ਉਨ੍ਹਾਂ ਕਿਹਾ ਕਿ 21 ਮੈਂਬਰੀ ਕਮੇਟੀ ਦੀ ਮੀਟਿੰਗ ਵੀ ਜ਼ਲਦ ਬੁਲਾਈ ਜਾਵੇਗੀ, ਜਿਸ ਦੌਰਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਨੂੰ ਲੈ ਕੇ ਵੀ ਵੱਡੇ ਫੈਸਲੇ ਲਏ ਜਾਣਗੇ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!