Udaan News24

Latest Online Breaking News

ਰੇਤਾ ਘੁਟਾਲੇ-ਇਸ ਘੁਟਾਲੇ ਚ ਅਗਲਾ ਨੰਬਰ ਕਿਸਦਾ ਹੋਵੇਗਾ ?

19 ਜਨਵਰੀ, 2022: ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਲੰਘੇ ਕੱਲ੍ਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਠਿਕਾਦਿਆਂ ’ਤੇ ਰੇਤਾ ਘੁਟਾਲੇ ਦੇ ਸੰਬੰਧ ਵਿਚ ਛਾਪੇਮਾਰੀ ਕਰ ਕੇ 6 ਕਰੋੜ ਰੁਪਏ ਬਰਾਮਦ ਕਰਨ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਹਨ ਕਿ ਇਸ ਘੁਟਾਲੇ ਵਿਚ ਅਗਲਾ ਨੰਬਰ ਕਿਸਦਾ ਹੋਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਈ ਡੀ ਵੱਲੋਂ ਹੁਣ ਹਨੀ ਦੇ ਸੰਪਰਕਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਇਹ ਪੜਤਾਲ ਕੀਤੀ ਜਾ ਰਹੀ ਹੈ ਕਿ ਹਨੀ ਨਾਲ ਕਿਸ ਕਿਸ ਦੇ ਤਾਰ ਜੁੜੇ ਹਨ। ਪੰਜਾਬ ਵਿਚ ਆਮ ਕਰਕੇ ਰੇਤਾ ਕਾਰੋਬਾਰ ਨਾਲ ਜੁੜੇ ਲੋਕ ਮਸ਼ਹੂਰ ਹੀ ਹੁੰਦੇਹਨ।  ਅਜਿਹੇ ਲੋਕਾਂ ਦਾ ਨੰਬਰ ਵੀ ਹੁਣ ਈ ਡੀ ਵੱਲੋਂ ਲਗਾਇਆ ਜਾ ਸਕਦਾ ਹੈ। ਕੇਂਦਰ ਸਰਕਾਰ ਦੀ ਏਜੰਸੀ ਵੱਲੋਂ ਚੋਣਾਂ ਮੌਕੇ ਇਹ ਛਾਪੇਮਾਰੀ ਇਸ ਵਾਸਤੇ ਵੀ ਕੀਤੀ ਗਈ  ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਚੋਣਾਂ ਵਿਚ ਦੋ ਨੰਬਰ ਦੇ ਪੈਸੇ ਦੀ ਦੁਰਵਰਤੋਂ ਨਾ ਹੋ ਸਕੇ। ਆਮ ਤੌਰ ’ਤੇ ਚੋਣਾਂ ਵਿਚ ਹੀ ਇਸ ਤਰੀਕੇ ਦਾ ਪੈਸਾ ਵਰਤਿਆ ਜਾਂਦਾ ਹੈ। ਪੰਜਾਬ ਵਿਚ ਵੱਡੇ ਸਰਮਾਏਦਾਰਾਂ ’ਤੇ ਵੀ ਈਡੀ  ਨਜ਼ਰ ਹੋਵੇਗੀ ਕਿਉਂਕਿ ਇਹ ਹਮੇਸ਼ਾ ਸ਼ੱਕੀ ਹੁੰਦਾ ਹੈ ਕਿ ਪੈਸੇ ਕਿਥੋਂ ਕਿਹੜੇ ਜ਼ਰੀਏਤੋਂ  ਬਣ ਰਿਹਾ ਹੈ। ਇਸ ਲਈ ਆਉਂਦੇ ਦਿਨਾਂ ਵਿਚ ਰੇਤਾ ਕਾਰੋਬਾਰ ਨਾਲ ਜੁੜੇ ਲੋਕਾਂ ’ਤੇ ਛਾਪੇਮਾਰੀ ਹੁੰਦੀ ਹੈ ਤਾਂ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!