Udaan News24

Latest Online Breaking News

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਮਾਮਲੇ ਤਾਲਮੇਲ ਕਮੇਟੀ ਵੱਲੋਂ ਕੇਜਰੀਵਾਲ ਤੇ ਮਾਨ ਨੂੰ ਘੇਰਨ ਦਾ ਐਲਾਨ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ’ਚ ਦਿੱਲੀ ਮੁੱਖੀ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਾਏ ਅੜਿੱਕੇ ਦੇ ਮਾਮਲੇ ’ਚ ਪੰਥਕ ਧਿਰਾਂ ਦੀ ਹੰਗਾਮੀ ਬੈਠਕ ਵਿਚ ਤਿੱਖੇ ਫ਼ੈਸਲੇ ਲਏ ਗਏ। ਕਮੇਟੀ ਨੇ ਕੇਜਰੀਵਾਲ ਨੂੰ ਕੇਵਲ ਪੰਜ ਦਿਨਾਂ ਦਾ ਅਲਟੀਮੇਟਮ ਦਿੰਦਿਆ ਕਿਹਾ ਕਿ ਉਸ ਤੋਂ ਬਾਅਦ ਉਸ ਦਾ ਤੇ ਭਗਵੰਤ ਮਾਨ ਦਾ ਤੇ ਹੋਰ ਨੇਤਾਵਾਂ ਦਾ ਘਿਰਾਓ ਕੀਤਾ ਜਾਵੇਗਾ। ਉਹਨਾਂ ਚਿਤਾਵਨੀ ਦਿੰਦਿਆ ਕਿਹਾ ਕਿ ਕੇਜਰੀਵਾਲ ਸਿੱਖਾਂ ਦੇ ਸਬਰ ਦੀ ਪਰਖ਼ ਕਰਨ ਦੀ ਬਜਾਏ ਸਿੱਖ ਇਤਿਹਾਸ ਤੋਂ ਸੇਧ ਲਵੇ। ਬਾਪੂ ਹਰਦੀਪ ਸਿੰਘ ਡਿਬਡਿਬਾ ਤੇ ਬਾਬਾ ਬਖ਼ਸੀਸ ਸਿੰਘ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਇਕ ਗਿਆਰਾਂ ਮੈਂਬਰੀ ਸਾਂਝੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਜੋ ਦੂਜੀਆਂ ਸਾਰੀਆਂ ਪੰਥਕ ਧਿਰਾਂ, ਸਿੱਖ ਜਥੇਬੰਦੀਆਂ ਤੇ ਪ੍ਰੋ.ਭੁੱਲਰ ਪ੍ਰਤੀ ਸੁਹਿਰਦ ਸੋਚ ਰੱਖਣ ਵਾਲੇ ਗਰੁੱਪਾਂ, ਨੇਤਾਵਾਂ ਨਾਲ ਤਾਲਮੇਲ ਕਰਕੇ ਇਸ ਮਸਲੇ ’ਤੇ ਵਿਸ਼ਾਲ ਤੇ ਸੰਗਠਤ ਢੰਗ ਨਾਲ ਮੁਹਿੰਮ ਚਲਾਈ ਜਾਵੇ। ਪ੍ਰੈਸ ਕਾਨਫਰੰਸ ਦੌਰਾਨ ਸਿੱਖ,ਆਗੂਆਂ ਨੇ ਦੱਸਿਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ 117 ਉਮੀਦਵਾਰ ਨੂੰ ਪੰਜ ਦਿਨਾਂ ਦੇ ਅਲਟੀਮੇਟਮ ਲਈ ਚਿਤਾਵਨੀ ਪੱਤਰ ਦਿੱਤਾ ਜਾਵੇਗਾ, ਇਹਨਾਂ ਦਿਨਾਂ ਦੌਰਾਨ ਕਮੇਟੀ ਮੈਂਬਰ ਕੇਜਰੀਵਾਲ ਦਾ ਪ੍ਰੋ. ਭੁੱਲਰ ਪ੍ਰਤੀ ਨਫ਼ਰਤੀ ਰਵੱਇਆ ਪੰਜਾਬ ਵਾਸੀਆਂ ਸਾਹਮਣੇ ਲੈ ਕੇ ਆਉਣਗੇ। ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ, ਕਾਂਗਰਸ ਨੇ ਵੀ ਕੇਂਦਰ ਦੀਆਂ ਮਾਰੂ ਨੀਤੀਆਂ ਨੂੰ ਪੰਜਾਬ ਤੇ ਸਿੱਖਾਂ ਦੇ ਵਿਰੋਧ ਵਿਚ ਲਾਗੂ ਕੀਤੀ ਤੇ ਉਸੇ ਰਾਹ ’ਤੇ ਹੁਣ ਕੇਜਰੀਵਾਲ ਚੱਲ ਰਿਹਾ ਹੈ। ਉਹਨਾਂ ਐਲਾਨ ਕੀਤਾ ਕਿ  ਕੇਜਰੀਵਾਲ ਦੇ ਵਿਰੋਧ ਵਿਚ ਵੱਡੀ ਪੱਧਰ ’ਤੇ ਮੁਹਿੰਮ ਖੜੀ ਕੀਤੀ ਜਾਵੇਗੀ। ਇਸ ਮੌਕੇ ਬਾਬਾ ਜਬਰਜੰਗ ਸਿੰਘ ਮੰਗੂ ਮੱਠ, ਬਲਜਿੰਦਰ ਸਿੰਘ ਕੋਟਭਾਰਾ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮਾਲਵਾ ਜੋਨ ਦੇ ਆਗੂ ਭਾਈ ਪਰਨਜੀਤ ਸਿੰਘ ਜੱਗੀਬਾਬਾ, ਨੌਜਵਾਨ ਆਗੂ ਗੁਰਦੀਪ ਸਿੰਘ ਭੁੱਲਰ, ਦਲ ਖ਼ਾਲਸਾ ਦੇ ਕੇਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜਸਕਰਨ ਸਿੰਘ ਸਿਵੀਆ, ਵਕੀਲ ਹਰਪਾਲ ਸਿੰਘ ਖਾਰਾ, ਰਾਜਵਿੰਦਰ ਸਿੰਘ ਰਾਏਖਾਨਾ, ਹਰਪ੍ਰੀਤ ਕੌਰ ਮੋਗਾ, ਪ੍ਰੋ. ਪ੍ਰਭਜੋਤ ਸਿੰਘ ਘੱਗਾ, ਬੇਅੰਤ ਸਿੰਘ ਤੁੰਗਵਾਲੀ, ਬਾਬਾ ਪਾਲਾ ਸਿੰਘ, ਕੁਲਵਿੰਦਰ ਸਿੰਘ ਕੋਟਸ਼ਮੀਰ ਤੇ ਹੋਰ ਸਖ਼ਸੀਅਤਾਂ ਵੀ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!