ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਦੋ ਨਵੀਆਂ ਨਿਯੁਕਤੀਆਂ

ਚੰਡੀਗੜ੍ਹ: Punjab Election 2022: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਦੋ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਡੇਨੀਅਲ ਮਸੀਹ ਅਤੇ ਬਲਵਿੰਦਰ ਜੌਹਨ ਨੂੰ ਨਵੀਆਂ ਜਿੰਮੇਵਾਰੀਆਂ ਸੌਂਪੀਆਂ ਹਨ। ਸਿਧੂ ਨੇ ਡੇਨੀਅਲ ਮਸੀਹ ਨੂੰ ਕ੍ਰਿਸਚਨ ਵੈਲਫੇਅਰ ਸੈਲ ਦਾ ਚੇਅਰਮੈਨ ਨਿਯੁਕਤ ਕੀਤਾ ਹੈ, ਜਦਕਿ ਬਲਵਿੰਦਰ ਜੌਹਨ ਨੂੰ ਵੈਲਫ਼ੇਅਰ ਸੈਲ ਵਿੱਚ ਪੰਜਾਬ ਕਾਂਗਰਸ ਕਮੇਟੀ ਦੇ ਸੈਕਟਰੀ ਇੰਚਾਰਜ ਨਿਯੁਕਤ ਕੀਤਾ ਹੈ।
The Punjab Pradesh Congress has appointed Daniel Masih as the Chairman and Balwinder John as PCC Secretary In-Charge of the Christian Welfare Cell, This is in Furtherance of the Congress Party's commitment towards the welfare of the minorities !!! pic.twitter.com/qAlaSirEwR
— Navjot Singh Sidhu (@sherryontopp) January 21, 2022