Udaan News24

Latest Online Breaking News

ਘਰ-ਘਰ ਚੱਲੀ ਗੱਲ, ਚੰਨੀ ਹੋਇਆ ਨੋਟਾਂ ਵੱਲ:-ਬਿਕਰਮ ਮਜੀਠੀਆ

ਮਜੀਠੀਆ ਵੱਲੋਂ  ਡਾ ਵੇਰਕਾ ਦੀ ਚੋਣ ਮੁਹਿੰਮ ਨੂੰ ਦਿੱਤਾ ਹੁਲਾਰਾ
ਅੰਮ੍ਰਿਤਸਰ ਵਿਧਾਨ ਸਭਾ ਹਲਕਾ ਪੱਛਮੀ ਡਾ ਦਲਬੀਰ ਸਿੰਘ ਵੇਰਕਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਦੇ ਲਈ ਸਾਬਕਾ ਕੈਬਨਿਟ ਵਜ਼ੀਰ ਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਵੱਲੋਂ ਪੁਤਲੀਘਰ ਵਿਖੇ ਚੋਣ ਰੈਲੀ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਨਿੱਤ ਨਵੀਆਂ ਚਾਲਾਂ ਚੱਲੀਆਂ  ਗਈਆਂ ਤਾਂ ਜੋ ਉਹ ਇਸ ਵਾਰ ਫਿਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਿਲ ਕਰ ਸਕਣ ਪਰ ਪੰਜਾਬ ਦੇ ਲੋਕ ਭਲੀ ਭਾਂਤ ਕਾਂਗਰਸ ਦੀਆਂ ਲਾਰਿਆਂ ਤੋਂ ਜਾਣੂ ਹਨ ਤੇ ਉਹ ਆਰੀਆ ਵਿਧਾਨਸਭਾ ਚੋਣਾਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਕਾਂਗਰਸ ਪਾਰਟੀ ਦਾ ਪੰਜਾਬ ਵਿੱਚੋਂ ਬਿਸਤਰਾ ਗੋਲ ਕਰ ਕੇ ਸੂਬੇ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣਾਈ ਜਾ ਸਕੇ ਮਜੀਠੀਆ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਨਜ਼ਦੀਕੀ ਰਿਸ਼ਤੇਦਾਰ ਕੋਲੋਂ ਦੱਸ ਕਰੋੜ ਰੁਪਏ ਮਿਲਣੇ  ਭ੍ਰਿਸ਼ਟਾਚਾਰ ਨੂੰ ਬੜਾਵਾ ਦੇਣ ਦੇ ਸੰਕੇਤ ਹਨ ਉਨ੍ਹਾਂ ਕਿਹਾ ਕਿ ਜੇਕਰ ਹਿੱਸੇਦਾਰ ਦੀ ਜਗ੍ਹਾ ਤੇ ਚੁੰਨੀ ਜਾਂ ਉਸਦੇ ਬੇਟੇ ਵੱਲ ਈਡੀ ਛਾਪਾ ਮਾਰਦੀ ਤਾਂ ਘੱਟੋ ਘੱਟ ਤਿੰਨ ਸੌ ਕਰੋੜ ਰੁਪਏ ਦਾ ਘਾਲਾਮਾਲਾ ਨਿਕਲਣਾ ਸੀ  ਮਜੀਠੀਆ ਨੇ ਕਿਹਾ ਕਿ ਉਸ ਕੋਲ ਕਿਹੜੀ ਇਹਯੋਜਿਹੀ ਪੋਜਿਸ਼ਨ ਜਾ ਪਹਿਚਾਣ ਸੀ ਉਸ ਕੋਲ ਇਨ੍ਹਾਂ ਪੈਸਾ ਆਇਆ ਉਹ ਸਿਰਫ ਚੰਨੀ ਦਾ ਰਿਸ਼ਤੇਦਾਰ ਹੈ। ਕਿਹਾ ਕਿ 400 ਕਿਲੇ ਜਮੀਨ ਦੇ ਕਾਗਜਤ ਵੀ ਨਿਕਲੇ ਕਹਿੰਦੇ ਹਨ ਕਿ ਚੰਨੀ ਬਹੁਤ ਸਧਾਰਨ ਬੰਦਾ ਹੈ ਕਿਹਾ ਕਿ ਇਹ ਰੱਬ ਵੱਲੋਂ ਪਰਦਾਫਾਸ਼ ਹੋ ਰਿਹਾ ਪੰਜਾਬ ਦੇ ਖ਼ਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈਉਨ੍ਹਾਂ ਦੇ ਚੇਹਰੇ ਨੰਗੇ ਹੋ ਰਹੇ ਹਨ ਕਾਂਗਰਸ ਹਾਈ ਕਮਾਨ ਨੂੰ ਹੁਣ ਮੁਖਮੰਤਰੀ ਤੇ ਭਰੋਸਾ ਨਹੀਂ ਰਿਹਾ ਤਾਂ ਹੀ ਉਹ ਮੁਖਮੰਤਰੀ ਇਸ ਨੂੰ ਨਹੀਂ ਐਲਾਨ ਰਹੇ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!