Udaan News24

Latest Online Breaking News

ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਮੰਤਰਾਲਿਆਂ ਦੀਆਂ ਮੀਟਿੰਗਾਂ ਚ ਕੀ ਕੀ ਲਾਈਆਂ ਪਾਬੰਦੀਆਂ -ਪੜੋ

ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਸਾਰੇ ਮੰਤਰਾਲਿਆਂ ਦੀਆਂ ਅਹਿਮ ਬੈਠਕਾਂ ‘ਚ ਸਮਾਰਟਵਾਚ ਅਤੇ ਸਮਾਰਟਫੋਨ ‘ਤੇ ਪਾਬੰਦੀ ਲਗਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਦਰਅਸਲ, ਖੁਫੀਆ ਏਜੰਸੀਆਂ ਨੇ ਰਾਸ਼ਟਰੀ ਸੰਚਾਰ ਸੁਰੱਖਿਆ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਅਧਿਕਾਰੀਆਂ ਵੱਲੋਂ ਵੱਡੇ ਪੱਧਰ ‘ਤੇ ਉਲੰਘਣਾ ਕਰਨ ਤੇ ਕਈ ਸੂਚਨਾਵਾਂ ਲੀਕ ਹੋਣ ਤੋਂ ਬਾਅਦ ਸਰਕਾਰ ਨੂੰ ਮੀਟਿੰਗਾਂ ਵਿੱਚ ਸਮਾਰਟਵਾਚ ਅਤੇ ਸਮਾਰਟਫ਼ੋਨ ‘ਤੇ ਪਾਬੰਦੀ ਲਗਾਉਣ ਲਈ ਕਿਹਾ ਸੀ।

ਰਾਸ਼ਟਰੀ ਸੰਚਾਰ ਸੁਰੱਖਿਆ ਨੀਤੀ ਦੇ ਨੋਟੀਫਿਕੇਸ਼ਨ ਤੋਂ ਬਾਅਦ ਕੇਂਦਰ ਨੇ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਗੁਪਤ ਜਾਣਕਾਰੀ ਸਾਂਝੀ ਕਰਨ ਲਈ ਵ੍ਹਾਟਸਐਪ, ਟੈਲੀਗ੍ਰਾਮ ਵਰਗੀਆਂ ਐਪਾਂ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਹੈ ਅਤੇ ਸਮਾਰਟਵਾਚਾਂ ਅਤੇ ਸਮਾਰਟਫ਼ੋਨਾਂ ਨੂੰ ਮੀਟਿੰਗਾਂ ਵਿੱਚ ਲਿਆਉਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਖੁਫੀਆ ਏਜੰਸੀਆਂ ਦੇ ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਵ੍ਹਾਟਸਐਪ-ਟੈਲੀਗ੍ਰਾਮ ਵਰਗੀਆਂ ਐਪਾਂ ‘ਤੇ ਗੁਪਤ ਸੂਚਨਾਵਾਂ ਨੂੰ ਸਾਂਝਾ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ ਕਿਉਂਕਿ ਨਿੱਜੀ ਕੰਪਨੀਆਂ ਦੇਸ਼ ਤੋਂ ਬਾਹਰ ਸਥਿਤ ਆਪਣੇ ਸਰਵਰ ‘ਤੇ ਡਾਟਾ ਸਟੋਰ ਕਰਦੀਆਂ ਹਨ। ਅਜਿਹੇ ‘ਚ ਬਾਹਰਲੀਆਂ ਕੰਪਨੀਆਂ ਵੱਲੋਂ ਕਈ ਅਹਿਮ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ, ਇਸ ਡਾਟਾ ਦੀ ਦੁਰਵਰਤੋਂ ਵੀ ਹੋ ਸਕਦੀ ਹੈ। ਅਧਿਕਾਰੀਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗਾਂ ਕਰਨ ਅਤੇ ਘਰ ਤੋਂ ਕੰਮ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!