Udaan News24

Latest Online Breaking News

ਸੰਯੁਕਤ ਸਮਾਜ ਮੋਰਚਾ ਦੀ ਰਜਿਸਟ੍ਰੇਸ਼ਨ ਦੇ ਰਾਹ ਚ ਅੜਿੱਕਾ,ਚੋਣ ਕਮਿਸ਼ਨ ਨੇ ਰਜਿਸਟ੍ਰੇਸ਼ਨ ਦੀ ਅਰਜ਼ੀ ਇਤਰਾਜ਼ਾਂ ਸਣੇ ਕੀਤੀ ਵਾਪਸ

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਲਗਭਗ 29 ਦਿਨਾਂ ਦਾ ਸਮਾਂ ਬਾਕੀ ਹੈ। ਚੋਣਾਂ ਦੌਰਾਨ ਮੈਦਾਨ ਵਿਚ ਉਤਰੇ ਕਿਸਾਨ ਬਹੁਮਤ ਵਾਲੇ ਸੰਯੁਕਤ ਸਮਾਜ ਮੋਰਚਾ ਦੀ ਚੋਣ ਕਮਿਸ਼ਨ ਕੋਲ ਰਜਿਸਟ੍ਰੇਸ਼ਨ ਦੇ ਰਾਹ ਵਿਚ ਅੜਿੱਕਾ ਆ ਗਿਆ ਹੈ। ਕਮਿਸ਼ਨ ਨੇ ਸੰਯੁਕਤ ਸਮਾਜ ਮੋਰਚਾ ਦੀ ਅਰਜ਼ੀ ਪਾਰਟੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੂੰ ਕਈ ਇਤਰਾਜ਼ਾਂ ਸਮੇਤ ਵਾਪਸ ਕਰ ਦਿੱਤੀ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਨੂੰ ਦੂਰ ਕਰਕੇ ਅਰਜ਼ੀ ਭੇਜਣ। ਕਮਿਸ਼ਨ ਨੇ 13 ਜਨਵਰੀ ਨੂੰ ਲਿਖੇ ਇਸ ਪੱਤਰ ਵਿਚ ਇਹ ਵੀ ਕਿਹਾ ਹੈ ਕਿ ਇਸ ਤੋਂ ਬਾਅਦ ਹੀ ਇਸ ਵਿਸ਼ੇ ‘ਤੇ ਕੋਈ ਕਾਰਵਾਈ ਕੀਤੀ ਜਾਵੇਗੀ। ਅਜਿਹੇ ਵਿਚ ਕਮਿਸ਼ਨ ਦੇ ਇਸ ਦੇ ਜਵਾਬ ਨਾਲ ਸੰਯੁਕਤ ਸਮਾਜ ਮੋਰਚਾ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਮੁਸ਼ਕਲਾਂ ਵੱਧ ਸਕਦੀਆਂ ਹਨ। ਲਗਭਗ 6 ਇਤਰਾਜ਼ਾਂ ਬਾਰੇ ਵਿਸਤ੍ਰਿਤ ਜਵਾਬ ਬਣਾਉਣ ਵਿਚ ਕਾਫੀ ਸਮਾਂ ਲੱਗੇਗਾ। ਇਹ ਵੀ ਖਬਰ ਹੈ ਕਿ ਇਹ ਚਿੱਠੀ ਰਾਜੇਵਾਲ ਨੂੰ ਹੁਣੇ ਜਿਹੇ ਹੀ ਮਿਲੀ ਹੈ।ਪਾਰਟੀ ਦੋ ਸੂਚੀਆਂ ਵਿਚ ਆਪਣੇ 30 ਉਮੀਦਵਾਰ ਰਾਜੇਵਾਲ ਸਣੇ ਐਲਾਨ ਚੁੱਕੀ ਹੈ ਅਤੇ ਇਸ ਪਾਰਟੀ ਵਿਚ ਸ਼ਾਮਲ ਕੁਝ ਖੱਬੀਆਂ ਪਾਰਟੀਆਂ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੇ ਚੋਣ ਨਿਸ਼ਾਨ ਅਤੇ ਝੰਡੇ ‘ਤੇ ਚੋਣ ਲੜਨਗੀਆਂ। ਇਸ ਨਾਲ ਚੁਣਾਵੀ ਜੰਗ ਦੀ ਸ਼ੁਰੂਆਤ ਵਿਚ ਹੀ ਪਾਰਟੀ ਦੀ ਅਗਨੀ ਪ੍ਰੀਖਿਆ ਹੋ ਰਹੀ ਹੈ। ਕੁਝ ਕਿਸਾਨ ਜਥੇਬੰਦੀਆਂ ਨੇ ਰਾਜੇਵਾਲ ਤੇ ਚੜੂਨੀ ਸਮਰਥਕਾਂ ਨੂੰ ਕਿਸਾਨ ਅੰਦੋਲਨ ਫਤਿਹ ਕਰਨ ਤੋਂ ਬਾਅਦ ਸਿਆਸਤ ਵਿਚ ਪਾਰਟੀ ਉਤਾਰਨ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਕਿਸਾਨਾਂ ਦਾ ਸਰਕਾਰ ਉਤੇ ਦਬਾਅ ਘਟੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਤੋਂ ਚੰਗਾ ਇਹ ਲੋਕ ਇੱਕ ਰਾਏ ਬਣਾ ਕੇ ਕਿਸੇ ਕਿਸਾਨ ਸਮਰਥਕ ਦਲ ਦੀ ਮਦਦ ਕਰਦੇ ਤਾਂ ਜ਼ਿਆਦਾ ਵਧੀਆ ਸੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!