ਸਰਕਾਰ ਕਰਨ ਜਾ ਰਹੀ ਹੈ ਵੱਡਾ ਐਲਾਨ,ਵਿਦੇਸ਼ ਜਾਣ ਲਈ ਫਿਜ਼ੀਕਲ ਪਾਸਪੋਰਟ ਦੀ ਨਹੀਂ ਪਵੇਗੀ ਲੋੜ
ਭਾਰਤ ‘ਚ ਜਲਦ ਹੀ ਮਾਈਕ੍ਰੋਚਿਪ ਆਧਾਰਿਤ ਈ-ਪਾਸਪੋਰਟ ਪੇਸ਼ ਕੀਤਾ ਜਾ ਸਕਦਾ ਹੈ। ਇਸ ਗੱਲ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ ਹੈ। ਨਵਾਂ ਈ-ਪਾਸਪੋਰਟ ਰੇਡੀਓ ਫ੍ਰੀਕਵੈਂਸੀ ਆਈਡੈਂਟੀਫਿਕੇਸ਼ਨ ਅਤੇ ਬਾਇਓਮੈਟ੍ਰਿਕਸ ਦੇ ਇਸਤੇਮਾਲ ਤਹਿਤ ਬਣਾਇਆ ਜਾਵੇਗਾ। ਵਿਦੇਸ਼ ਮੰਤਰਾਲੇ ਦੇ ਸਕੱਤਰ ਸੰਜੇ ਭੱਟਾਚਾਰੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵਾਂ ਈ-ਪਾਸਪੋਰਟ ਵੀ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ ਦੇ ਸਟੈਂਡਰਡ ਤਹਿਤ ਬਣਾਇਆ ਜਾਵੇਗਾ। ਈ-ਪਾਸਪੋਰਟ ਸਕਿਓਰਿਟੀ ਫੀਚਰਸ ਵਿਚ ਜੈਕੇਟ ਵੀ ਸ਼ਾਮਲ ਹੋਵੇਗਾ ਜਿਸ ਵਿਚ ਇਕ ਇਲੈਕਟ੍ਰੋਨਿਕ ਚਿਪ ਹੁੰਦੀ ਹੈ ਜਿਸ ‘ਤੇ ਅਹਿਮ ਡਾਟਾ ਇਨਕੋਡੇਡ ਹੁੰਦਾ ਹੈ। ਚਿਪ ਇਨੇਬਲਡ ਈ-ਪਾਸਪੋਰਟ ਵਿਚ ਕਈ ਐਡਵਾਂਸਡ ਸਕਿਓਰਿਟੀ ਫੀਚਰਸ ਦਿੱਤੇ ਜਾ ਸਕਦੇ ਹਨ। ਬਿਨੈਕਾਰਾਂ ਨੂੰ ਉਨ੍ਹਾਂ ਦੀ ਨਿੱਜੀ ਜਾਣਕਾਰੀ ਜਿਵੇਂ ਉਨ੍ਹਾਂ ਦਾ ਬਾਇਓਮੀਟਰਕ ਡਾਟਾ, ਨਾਂ, ਪਤਾ ਤੇ ਹੋਰ ਆਈਡੈਂਟਿਟੀ ਵੇਰਵਾ ਦੇਣਾ ਹੋਵੇਗਾ। ਇਹ ਵੇਰਵਾ ਅੰਬੇਡੇਡ ਚਿਪ ਵਿਚ ਡਿਜੀਟਲ ਤੌਰ ‘ਤੇ ਸਾਈਨਡ ਤੇ ਸਟੋਰਡ ਕੀਤੀ ਜਾਵੇਗੀ।