Udaan News24

Latest Online Breaking News

ਸੁਖਬੀਰ ਸਿੰਘ ਬਾਦਲ ਦੇ ਕਾਂਗਰਸ ਤੇ ਆਪ ਤੇ ਤਿੱਖੇ ਹਮਲੇ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਮਲੇਰਕੋਟਲਾ ਹਲਕੇ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਨੁਸਰਤ ਅਲੀ ਖਾਨ ਦੇ ਹੱਕ ‘ਚ ਆਯੋਜਿਤ ਚੋਣ ਜਲਸੇ ਦੌਰਾਨ ਸੰਬੋਧਨ ਕਰਦਿਆਂ ਕਾਂਗਰਸ ਤੇ ਆਪ ਉਤੇ ਤਿੱਖੇ ਹਮਲੇ ਕੀਤੇ। ਉਨਾਂ ਕਿਹਾ ਕਿ ਇਕ ਮਹੀਨੇ ਤੋਂ ਘੱਟ ਦਾ ਸਮਾਂ ਰਹਿ ਗਿਆ ਹੈ ਤੇ ਅਗਲੇ ਪੰਜ ਸਾਲ ਲ਼ਈ ਆਪਣੀ ਕਿਸਮਤ ਦਾ ਫੈਸਲਾ ਕਿਸ ਦੇ ਹੱਕ ਵਿਚ ਕਰਨਾ ਹੈ, ਇਹ ਫੈਸਲਾ ਹੁਣ ਤੁਸੀਂ ਕਰਨਾ ਹੈ। ਉਨ੍ਹਾਂ ਕਿਹਾ ਕਿ ਬੜਾ ਅਹਿਮ ਫੈਸਲੇ ਹੈ, ਕਿਉਂਕਿ ਗਲਤ ਫੈਸਲੇ ਨਾਲ 5 ਸਾਲ ਬਰਬਾਦ ਹੋਏ ਹਨ। ਪਿਛਲੇ 5 ਸਾਲ ਕਾਂਗਰਸ ਦਾ ਰਾਜ ਰਿਹੈ ਤੇ ਪੰਜਾਬ ਵਿਚ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਕੁਝ ਕਾਂਗਰਸੀਆਂ ਨੇ ਬੜਾ ਗੰਦਾ ਪਾਇਆ ਹੈ। ਖਾਸ ਕਰਕੇ ਮੁਹੰਮਦ ਮੁਸਤਫਾ ਨੇ ਜੋ ਇਥੇ ਗੰਦ ਪਾਇਆ ਹੈ, ਇਸ ਵਿਚ ਹੰਕਾਰ ਬੜਾ ਹੈ, ਪਹਿਲਾਂ ਤਾਂ ਪੁਲਿਸ ਵਾਲਾ ਸੀ ਪਰ ਹੁਣ ਸਾਬਕਾ ਹੋ ਗਿਆ ਹੈ। ਸਾਬਕਾ ਨੂੰ ਸਿਪਾਹੀ ਵੀ ਨਹੀਂ ਬੁਲਾਉਂਦਾ। ਇਕ ਮਹੀਨੇ ਬਾਅਦ ਇਸ ਨੂੰ ਮੈਂ ਦੱਸਾਂਗਾ।’ ਇਸ ਤੋਂ ਇਲਾਵਾ ਸੁੱਖੀ ਰੰਧਾਵਾ, ਜਾਖੜ ਵਰਗਿਆਂ ਨੇ ਲੋਕਾਂ ਨੂੰ ਦੁਖੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ 10 ਸੀਟਾਂ ਵੀ ਨਹੀਂ ਆਉਣੀਆਂ, ਮੈਂ ਸਾਰਾ ਪੰਜਾਬ ਘੁੰਮ ਕੇ ਆਇਆ ਹਾਂ, ਇਨ੍ਹਾਂ ਦਾ ਬੁਰਾ ਹਾਲ ਹੋਣਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਤੋਂ ਬਿਨਾਂ ਆਮ ਆਦਮੀ ਪਾਰਟੀ ਵੀ ਕਿਤੇ ਨਜ਼ਰ ਨਹੀਂ ਆਉਣੀ। ਉਨ੍ਹਾਂ ਕਿਹਾ ਕਿ ਆਪ ਨੇ ਸ਼ਰਾਬੀ (ਭਗਵੰਤ ਮਾਨ) ਨੂੰ ਮੁਖੀ ਮੰਤਰੀ ਉਮੀਦਵਾਰ ਐਲਾਨ ਦਿੱਤਾ ਹੈ, ਕੱਲ੍ਹ ਆਖ ਰਿਹਾ ਸੀ ਰੰਗਲਾ ਪੰਜਾਬ ਬਣਾਉਣਾ। ਲੱਗਦਾ ਹੈ ਕਿ ਆਟਾ-ਦਾਲ ਨਾਲ ਇਕ ਬੋਤਲ ਵਿਸਕੀ ਦੀ ਦਿਆ ਕਰੇਗਾ।’

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!