ਰਾਜਨੀਤਕ ਪਾਰਟੀਆਂ ਗੈਂਗਸਟਰਾਂ ਦੀ ਵਰਤੋਂ ਕਰ ਰਹੀਆਂ ਹਨ, ਮੈਨੂੰ ਮਿਲੀਆਂ ਧਮਕੀਆਂ-ਕੁਵੰਰ ਵਿਜੇ ਪ੍ਰਤਾਪ
ਚੰਡੀਗੜ੍ਹ : ਪੁਲਿਸ ਮਹਿਕਮੇ ਦੇ ਸਾਬਕਾ ਆਈਜੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁੰਵਰ ਵਿਜੇ ਪ੍ਰਤਾਪ ਨੇ ਨਿਊ-18 ਨਾਲ ਗੱਲਬਾਤ ਕਰਦਿਆਂ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਰਾਜਨੀਤਕ ਪਾਰਟੀਆਂ ਗੈਂਗਸਟਰਾਂ ਦੀ ਵਰਤੋਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਸਭ ਜਾਣਦੇ ਹਨ ਕਿ ਕਿਹੜੇ ਗੈਂਗਸਟਰ ਕਿਸ ਸਿਆਸਤਦਾਨ ਨਾਲ ਜੁੜੇ ਹੋਏ ਹਨ। ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਪੰਜਾਬ ‘ਚ ਸਿਆਸੀ ਮਾਫੀਆ ਜ਼ੋਰ-ਸ਼ੋਰ ਨਾਲ ਕੰਮ ਕਰ ਰਿਹਾ ਹੈ, ਕਈ ਗੈਂਗਸਟਰ ਜੇਲ ਅੰਦਰੋਂ ਫੋਨ ਕਰਕੇ ਮੈਨੂੰ ਅਤੇ ਕਈ ਵੋਟਰਾਂ ਨੂੰ ਧਮਕੀਆਂ ਦੇ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਇਸ ਬਾਰੇ ਜੇਲ੍ਹ ਮੰਤਰੀ ਨੂੰ ਸਭ ਪਤਾ ਹੈ। ਸਾਬਕਾ ਆਈਜੀ ਨੇ ਕਿਹਾ ਕਿ ਮੈਂ ਨਾਭਾ ਜੇਲ ਬ੍ਰੇਕ ‘ਤੇ ਵੀ ਕੰਮ ਕੀਤਾ ਹੈ ਇਸ ਲਈ ਸਭ ਨੂੰ ਪਤਾ ਹੈ ਕਿ ਕਿਹੜਾ ਗੈਂਗਸਟਰ ਕਿਸ ਸਿਆਸੀ ਮਾਫੀਆ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚੋਂ ਵੀ ਸਮਾਰਟਫ਼ੋਨ ਚੱਲ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁਝ ਗੈਂਗਸਟਰ ਜੋ ਸਰਕਾਰੀ ਰਿਕਾਰਡ ਅਨੁਸਾਰ ਜੇਲ੍ਹ(jail) ਦੇ ਅੰਦਰ ਹਨ ਪਰ ਅਸਲ ਵਿੱਚ ਜੇਲ੍ਹ ਤੋਂ ਬਾਹਰ ਕੁਝ ਸਿਆਸਤਦਾਨਾਂ ਲਈ ਕੰਮ ਕਰ ਰਹੇ ਹਨ।