ਕਾਂਗਰਸੀ ਪ੍ਰਧਾਨ ਰਾਜੀਵ ਸਿੰਘ ਲੱਕੀ ਅਤੇ ਅਕਾਲੀ ਦਲ ਦੇ ਕੱਟੜ ਕੁਲਦੀਪ ਸਿੰਘ ਸ਼ਰਮਾ ਆਮ ਆਦਮੀ ਪਾਰਟੀ ਚ ਹੋਏ ਸ਼ਾਮਲ

ਆਮ ਆਦਮੀ ਪਾਰਟੀ ਦੇ ਹਲਕਾ ਮੌੜ ਤੋਂਉਮੀਦਵਾਰ ਸੁਖਬੀਰ ਸਿੰਘ ਮਾਈਸਰਖਾਨਾ ਦੇ ਖੇਮੇ ਚ ਲੋਕਾਂ ਦਾ ਲਗਾਤਾਰ ਜੁੜਨਾ ਬਣਿਆ ਹੋਇਆ ਹੈ, ਜਿਸਦੇ ਚਲਦੇ ਆਮ ਆਦਮੀ ਪਾਰਟੀ ਦਾ ਸਰਕਲ ਦਿਨ ਪ੍ਰਤੀ ਦਿਨ ਵੱਡਾ ਹੁੰਦਾ ਜਾ ਰਿਹਾ ਹੈ, ਇਸ ਗੱਲ ਤੋਂ ਦੂਜਿਆਂ ਪਾਰਟੀਆਂ ਨੂੰ ਵੀ ਭਾਜੜਾਂ ਪੈ ਗਈਆਂ ਨੇ, ਇਸੇ ਲੜੀ ਦੇ ਤਹਿਤ ਪਿੰਡ ਬਾਲਿਆਂਵਾਲੀ ਦੇ ਪਿੰਡ ਪੱਧਰ ਦੇ ਕਾਂਗਰਸੀ ਪ੍ਰਧਾਨ ਰਾਜੀਵ ਸਿੰਘ ਲੱਕੀ ਅਤੇ ਅਕਾਲੀ ਦਲ ਦੇ ਕੱਟੜ ਕੁਲਦੀਪ ਸਿੰਘ ਸ਼ਰਮਾ ਆਪਣੇ ਪਰਿਵਾਰਾਂ ਅਤੇ ਸਾਥੀਆ ਸਮੇਤ ਸੁਖਵੀਰ ਸਿੰਘ ਮਾਈਸਰ ਦੀ ਅਗਵਾਈ ਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।