Udaan News24

Latest Online Breaking News

ਕਾਂਗਰਸ ਵੱਲੋਂ ਜਾਰੀ ਦੂਜੀ ਸੂਚੀ ਚ ਜਾਣੋ ਕਿਹੜੇ ਕਾਂਗਰਸੀ ਲੀਡਰਾਂ ਦੇ ਨਾਮ ਕੱਟੇ

ਪੰਜਾਬ ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਜਾਰੀ ਕੀਤੀ ਗਈ ਦੂਜੀ ਸੂਚੀ ਵਿੱਚ ਕਈ ਕਾਂਗਰਸੀ ਲੀਡਰਾਂ ਦੇ ਨਾਮ ਕੱਟੇ ਗਏ ਹਨ। ਜ਼ਿਲਾ ਮੋਹਾਲੀ ਦੇ ਹਲਕਾ ਖਰੜ ਤੋਂ ਕਾਂਗਰਸ ਆਗੂ ਜਗਮੋਹਨ ਕੰਗ ਦਾ ਟਿਕਟ ਕੱਟਿਆ ਗਿਆ ਹੈ ਤੇ ਵਿਜੇ ਸ਼ਰਮਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਗਮੋਹਨ ਸਿੰਘ ਕੰਗ  2012 ਤੋਂ 2017 ਤੱਕ ਖਰੜ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ। 2002 ਤੋਂ 2007 ਤੱਕ ਉਹ ਪੰਜਾਬ ਸਰਕਾਰ ਵਿੱਚ ਪਸ਼ੂ ਪਾਲਣ, ਡੇਅਰੀ ਵਿਕਾਸ ਸੈਰ ਸਪਾਟਾ ਅਤੇ ਮੱਛੀ ਪਾਲਣ ਮੰਤਰੀ ਰਹੇ। ਅਮਰਗੜ੍ਹ ਤੋਂ ਮੌਜੂਦਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਟਿਕਟ ਕੱਟ ਕੇ ਸਮਿਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਸੀ।

ਸ਼ੁਤਰਾਣਾ ਤੋਂ ਮੌਜੂਦਾ ਵਿਧਾਇਕ ਨਿਰਮਲ ਸਿੰਘ ਸ਼ਤਰਾਣਾ ਦੀ ਟਿਕਟ ਵੀ ਕੱਟੀ ਗਈ। ਸ਼ੁਤਰਾਣਾ ਤੋਂ ਨਿਰਮਲ ਸਿੰਘ ਦੀ ਥਾਂ ਦਰਬਾਰਾ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।ਫ਼ਿਰੋਜ਼ਪੁਰ ਦਿਹਾਤੀ ਤੋਂ ਸਤਕਾਰ ਕੌਰ ਦੀ ਟਿਕਟ ਕੱਟੀ ਗਈ। ਆਸ਼ੂ ਬੰਗੜ ਨੂੰ ਫਿਰੋਜ਼ਪੁਰ ਦਿਹਾਤੀ ਤੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।ਪਿਛਲੀ ਵਾਰ ਸੁਨਾਮ ਤੋਂ ਚੋਣ ਲੜਨ ਵਾਲੇ ਦਮਨ ਬਾਜਵਾ ਦੀ ਟਿਕਟ ਕੱਟੀ ਗਈ ਸੀ। ਜਸਵਿੰਦਰ ਧੀਮਾਨ ਨੂੰ ਸੁਨਾਮ ਤੋਂ ਮੈਦਾਨ ‘ਚ ਉਤਾਰਿਆ ਗਿਆ ਹੈ।ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਵੀ ਉਮੀਦਵਾਰ ਬਦਲਿਆ ਗਿਆ, ਪਿਛਲੀ ਵਾਰ ਹਰਨਿਰਪਾਲ ਸਿੰਘ ਕੁੱਕੂ ਨੂੰ ਉਮੀਦਵਾਰ ਬਣਾਇਆ ਗਿਆ ਸੀ, ਉਹ ਹਾਰ ਗਏ ਸਨ। ਇਸ ਵਾਰ ਉਨ੍ਹਾਂ ਦੇ ਬੇਟੇ ਭਰਾ ਰਾਹੁਲ ਸਿੱਧੂ ਟਿਕਟ ਦੀ ਮੰਗ ਕਰ ਰਹੇ ਸਨ ਪਰ ਪਾਰਟੀ ਨੇ ਟਿਕਟ ਕੱਟ ਕੇ ਅਜੇ ਪਾਲ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ।

ਪਿਛਲੀ ਵਾਰ ਮੁਹੰਮਦ ਸਦੀਕ ਜੈਤੋ ਵਿਧਾਨ ਸਭਾ ਹਲਕੇ ਤੋਂ ਚੋਣ ਲੜੇ ਸਨ ਅਤੇ ਹਾਰ ਗਏ ਸਨ, ਬਾਅਦ ਵਿੱਚ ਉਹ ਐਮ.ਪੀ ਬਣੇ ਤੇ ਹੁਣ  ਦਰਸ਼ਨ ਸਿੰਘ ਢਿਲਵਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ।ਇਹ ਸੂਚੀ ਰਾਹੁਲ ਗਾਂਧੀ ਦੇ ਵੀਰਵਾਰ ਨੂੰ ਪੰਜਾਬ ਦੇ ਪ੍ਰਸਤਾਵਿਤ ਦੌਰੇ ਤੋਂ ਪਹਿਲਾਂ ਆਈ ਹੈ। ਪਹਿਲੀ ਸੂਚੀ ਵਿੱਚ ਪਾਰਟੀ ਨੇ 86 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਮੰਗਲਵਾਰ ਨੂੰ ਨਾਮਜ਼ਦਗੀਆਂ ਭਰਨ ਦੇ ਸ਼ੁਰੂ ਹੋਣ ਦੇ ਬਾਵਜੂਦ ਗਾਂਧੀ ਦੇ ਦੌਰੇ ਤੋਂ ਪਹਿਲਾਂ ਹੁਣ ਸਿਰਫ ਅੱਠ ਉਮੀਦਵਾਰਾਂ ਦੇ ਨਾਮ ਬਾਕੀ ਹਨ। ਮੰਗਲਵਾਰ ਦੀ ਸੂਚੀ ਦੇ ਨਾਲ, ਪਾਰਟੀ ਨੇ ਰਾਜ ਦੇ ਕੁੱਲ 117 ਹਲਕਿਆਂ ਵਿੱਚੋਂ 109 ਲਈ ਆਪਣੇ ਉਮੀਦਵਾਰਾਂ ਦੇ ਨਾਮ ਦਿੱਤੇ ਹਨ। ਜਿਨ੍ਹਾਂ ਸੀਟਾਂ ‘ਤੇ ਪਾਰਟੀ ਨੇ ਅਜੇ ਆਪਣੇ ਉਮੀਦਵਾਰਾਂ ਦੇ ਨਾਂ ਐਲਾਨੇ ਹਨ, ਉਨ੍ਹਾਂ ‘ਚ ਜਲਾਲਾਬਾਦ, ਪਟਿਆਲਾ ਅਰਬਨ, ਅਟਾਰੀ, ਨਵਾਂਸ਼ਹਿਰ, ਲੁਧਿਆਣਾ ਦੱਖਣੀ, ਭਦੌੜ ਅਤੇ ਬਰਨਾਲਾ ਸੀਟਾਂ ਸ਼ਾਮਲ ਹਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!