Udaan News24

Latest Online Breaking News

ਗੂਗਲ ਦੇ ਸੀਈਓ ਸੁੰਦਰ ਪਿਚਾਈ ਖਿਲਾਫ ਦਰਜ ਹੋਈ FIR, ਫਿਲਮ ਮੇਕਰ ਨੇ ਕਾਪੀਰਾਈਟ ਉਲੰਘਣ ਦਾ ਲਗਾਇਆ ਦੋਸ਼

ਦੇਸ਼ ਦਾ ਤੀਜਾ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਪਾਉਣ ਵਾਲੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਹੁਣ ਮੁਸ਼ਕਲ ਵਿਚ ਫਸਦੇ ਨਜ਼ਰ ਆ ਰਹੇ ਹਨ। ਸੁੰਦਰ ਪਿਚਾਈ ‘ਤੇ ਮੁੰਬਈ ਵਿਚ ਕਾਪੀਰਾਈਟ ਐਕਟ ਤਹਿਤ FIR ਦਰਜ ਕਰਾਈ ਗਈ ਹੈ। ਫਿਲਮ ਨਿਰਦੇਸ਼ਕ ਸੁਨੀਲ ਦਰਸ਼ਨ ਨੇ ਮਹਾਰਾਸ਼ਟਰ ਦੀ ਇਕ ਅਦਾਲਤ ਦੇ ਨਿਰਦੇਸ਼ ‘ਤੇ ਸੁੰਦਰ ਪਿਚਾਈ ਸਣੇ ਕੰਪਨੀ ਦੇ 5 ਹੋਰ ਅਧਿਕਾਰੀਆਂ ਖਿਲਾਫ FIR ਦਰਜ ਕਰਾਈ। ਆਪਣੀ ਸ਼ਿਕਾਇਤ ‘ਚ ਫਿਲਮ ਨਿਰਦੇਸ਼ਕ ਨੇ ਕਿਹਾ ਕਿ ਗੂਗਲ ਨੇ ਬਿਨਾਂ ਕਾਪੀਰਾਈਟ ਦੇ ਉਨ੍ਹਾਂ ਦੀ ਫਿਲਮ ‘ਏਕ ਹਸੀਨਾ ਥੀ ਏਕ ਦੀਵਾਨਾ ਥਾ’ ਨੂੰ ਯੂਟਿਊਬ ‘ਤੇ ਅਪਲੋਡ ਕੀਤਾ ਹੈ। ਫਿਲਮ ਅਪਲੋਡ ਹੋਣ ਤੋਂ ਬਾਅਦ ਯੂਟਿਊਬ ‘ਤੇ ਕਈ ਯੂਜਰਸ ਉਨ੍ਹਾਂ ਦੇ ਐਕਸਕਲੂਸਿਵ ਕੰਟੈਂਟ ਨੂੰ ਯੂਜ਼ ਕਰ ਰਹੇ ਹਨ ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ। ਕਾਪੀਰਾਈਟ ਮਾਮਲੇ ‘ਚ ਅਦਾਲਤ ਦਾ ਦਰਵਾਜ਼ਾ ਖੜਕਾਉਂਦੇ ਹੋਏ ਫਿਲਮ ਮੇਕਰ ਸੁਨੀਲ ਦਰਸ਼ਨ ਨੇ ਅੰਧੇਰੀ ਈਸਟ ਐੱਮਆਈਡੀਸੀ ਪੁਲਿਸ ਸਟੇਸ਼ਨ ‘ਚ ਕਾਪੀਰਾਈਡ ਅਧਿਨਿਯਮ ਦੀ ਧਾਰਾ 51, 62 ਅਤੇ 59 ਤਹਿਤ ਸ਼ਿਕਾਇਤ ਦਰਜ ਕਰਾਈ ਹੈ। ਉਨ੍ਹਾਂ ਕਿਹਾ ਕਿ ਫਿਲਮ ਦੇ ਯੂਟਿਊਬ ‘ਤੇ ਅਪਲੋਡ ਹੋਣ ਕਾਰਨ ਇਸ ਨੂੰ ਲੱਖਾਂ ਵਾਰ ਦੇਖਿਆ ਗਿਆ ਜਿਸ ਨਾਲ ਮੈਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਮੈਂ ਗੂਗਲ ਤੋਂ ਇਸ ਫਿਲਮ ਨੂੰ ਆਪਣੇ ਪਲੇਟਫਾਰਮ ਤੋਂ ਹਟਾਉਣ ਦੀ ਅਪੀਲ ਕਰਦਾ ਰਿਹਾ ਤੇ ਦਰ-ਦਰ ਭਟਕਦਾ ਰਿਹਾ ਪਰ ਕੋਈ ਪ੍ਰਤੀਕਿਰਿਆ ਨਾ ਮਿਲਣ ‘ਤੇ ਮੇਰੇ ਕੋਲ ਕੋਈ ਰਸਤਾ ਨਹੀਂ ਬਚਿਆ ਤੇ ਮੈਨੂੰ ਅਦਾਲਤ ਵਲ ਰੁਖ਼ ਕਰਨਾ ਪਿਆ। ਅਦਾਲਤ ਨੇ ਉਨ੍ਹਾਂ ਦੇ ਪੱਖ ਵਿਚ ਹੁਕਮ ਦਿੰਦੇ ਹੋਏ ਪੁਲਿਸ ਨੂੰ FIR ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਮਾਮਲੇ ਵਿਚ ਇੱਕ ਅਰਬ ਤੋਂ ਜ਼ਿਆਦਾ ਵਾਰ ਕਾਪੀਰਾਈ ਦਾ ਉਲੰਘਣ ਹੋਇਆ ਹੈ ਤੇ ਮੇਰੇ ਕੋਲ ਹਰ ਇੱਕ ਦਾ ਰਿਕਾਰਡ ਹੈ। ਸੁਨੀਲ ਦਰਸ਼ਨ ਆਪਣੇ ਸਾਰੇ ਕਾਨੂੰਨੀ ਬਦਲਾਂ ‘ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਨੂੰ ਇਸ ਮਾਮਲੇ ‘ਚ ਸਮਝੌਤਾ ਕਰਨ ਵਿਚ ਵੀ ਕੋਈ ਪ੍ਰੇਸ਼ਾਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਸਿਰਫ ਆਪਣੇ ਅਧਿਕਾਰਾਂ ਦੀ ਲੜਾਈ ਲੜ ਰਿਹਾ ਹਾਂ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!