ਯੂਟੀ ਪ੍ਰਸ਼ਾਸਨ ਫੈਸਲਾ , ਲੌਕਡਾਊਨ ਨਿਯਮਾਂ ‘ਚ ਢਿੱਲ
ਚੰਡੀਗੜ੍ਹ- ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਆਉਣ ਦੇ ਮੱਦੇਨਜ਼ਰ ਪ੍ਰਸ਼ਾਸਨ ਸਿਟੀ ਬਿਊਟੀਫੁੱਲ ਦੇ ਲਾਕਡਾਊਨ ਨਿਯਮਾਂ ਵਿੱਚ ਢਿੱਲ ਦਿੱਤੀ ਹੈ। ਅੱਜ ਕੋਰੋਨਾ ਮਾਮਲਿਆ ਅਤੇ ਵੀਕੈਂਡ ਲਾਕਡਾਊਨ ਬਾਰੇ ਯੂਟੀ ਪ੍ਰਸ਼ਾਸਨ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਹੈ ਕਿ 1 ਫਰਵਰੀ ਤੋਂ 10ਵੀਂ ਤੋਂ ਲੈਕੈ 12ਵੀਂ ਜਮਾਤ ਦੇ ਸਕੂਲਾਂ ਨੂੰ ਖੋਲਿਆ ਜਾਵੇਗਾ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ ਕਾਲਜ ਅਤੇ ਯੂਨੀਵਰਸਿਟੀਆਂ ਨੂੰ ਖੋਲਣ ਦੀ ਇਜ਼ਾਜਤ ਦਿੱਤੀ ਗਈ ਹੈ। ਜਨਤਕ ਥਾਵਾਂ, ਜਿੰਮ, ਬਾਰ, ਰੈਸਟੋਰੈਂਟ ਅਤੇ ਸਿਨੇਮਾ ਹਾਲ 50 ਫੀਸਦੀ ਸਮਰਥਾ ਨਾਲ ਖੁੱਲਣਗੇ। ਸਰਕਾਰੀ ਦਫਤਰਾਂ ਵਿੱਚ 50 ਫੀਸਦੀ ਸਟਾਫ ਆਵੇਗਾ। ਇਸ ਤੋਂ ਇਲਵਾ ਸਿਟੀ ਬਿਊਟੀਫੁਲ ਦੀ ਸੁਖਨਾ ਲੇਕ ਸਵੇਰੇ 5 ਵਜੇ ਤੋਂ ਰਾਤ 10 ਵਜੇ ਤੱਕ ਖੁੱਲੀ ਰਹੇਗੀ।