Udaan News24

Latest Online Breaking News

ਨਵਜੋਤ ਸਿੱਧੂ ਦੀ ਭੈਣ ਸੁਮਨ ਨੇ ਲਾਏ ਗੰਭੀਰ ਇਲਜ਼ਾਮ

ਚੰਡੀਗੜ੍ਹ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਪੂਰੇ ਜ਼ੋਰ ਉੱਤੇ ਹੈ। ਜਿੱਥੇ ਇੱਕ ਪਾਸੇ ਦਲ ਬਦਲੀ ਦਾ ਦੌਰ ਚੱਲ ਰਿਹਾ ਹੈ, ਉੱਥੇ ਹੀ ਇੱਕ ਦੂਜੇ ਖਿਲਾਫ ਇਲਜ਼ਾਮਾਂ ਦਾ ਦੌਰ ਵੀ ਚੱਲ ਰਿਹਾ ਹੈ। ਪਰ ਇਸ ਮਾਹੌਲ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਖੁਦ ਉਨ੍ਹਾਂ ਦੀ ਭੈਣ  ਸਾਹਣੇ ਆਈ ਹੈ। ਉਨ੍ਹਾਂ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਨਵਜੋਤ ਸਿੱਧੂ ਉੱਤੇ ਗੰਭੀਰ ਇਲਜ਼ਾਮ ਲਾਏ ਹਨ। ਸੁਮਨ ਤੂਰ ਨੇ ਨਵਜੋਤ ਸਿੱਧੂ ‘ਤੇ ਪਰਿਵਾਰ ‘ਤੇ ਜ਼ਿਆਦਤੀ ਕਰਨ ਦੇ ਇਲਜ਼ਾਮ ਲਗਾਏ ਹਨ।  ਉਨ੍ਹਾਂ ਕਿਹਾ ਕਿ  1986 ‘ਚ ਸਿੱਧੂ ਨੇ ਮੇਰੀ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਬਾਅਦ ਵਿੱਚ 1989 ‘ਚ ਰੇਲਵੇ ਸਟੇਸ਼ਨ ਤੇ ਮਾਂ ਦੀ ਲਾਸ਼ ਲਾਵਾਰਿਸ ਹਾਲਾਤ ‘ਚ ਮਿਲੀ ਸੀ। ਸੁਮਨ ਤੂਰ ਨੇ ਕਿਹਾ ਕਿ  ਸਿੱਧੂ ਨੇ ਪਿਤਾ ਦੇ ਘਰ ‘ਤੇ ਕਬਜ਼ਾ ਕਰ ਲਿਆ ਸੀ। 1987 ‘ਚ ਇੱਕ ਇੰਟਰਵਿਊ ‘ਚ ਸਿੱਧੂ ਨੇ ਝੂਠ ਬੋਲਿਆ ਸੀ। ਸਿੱਧ ਨੇ ਕਿਹਾ ਕਿ ਸੀ ਉਹ ਦੋ ਸਾਲ ਦੇ ਸਨ, ਜਦੋਂ ਮਾਂ-ਪਿਓ ਵੱਖ ਹੋ ਗਏ ਸਨ।ਭੈਣ ਸੁਮਨ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਪੈਸੇ, ਜਾਇਦਾਦ ਦੇ ਲਈ ਪਰਿਵਾਰ ਨੂੰ ਬਰਬਾਦ ਕੀਤਾ। ਇੰਨਾ ਹੀ ਨਹੀਂ ਸਿੱਧੂ ਪਰਿਵਾਰ ਦੇ ਦੁੱਖ-ਸੁੱਖ ‘ਚ ਕਦੇ ਸ਼ਾਮਲ ਨਹੀਂ ਹੋਇਆ। ਸਿੱਧੂ ਨੇ ਮੈਨੂੰ ਮਿਲਣ ਤੱਕ ਤੋਂ ਇਨਕਾਰ ਕਰ ਦਿੱਤਾ ਸੁਮਨ ਤੂਰ ਨੇ ਕਿਹਾ ਕਿ ਉਹ 20 ਜਨਵਰੀ ਨੂੰ ਮਿਲਣ ਗਈ ਸੀ ਪਰ ਸਿੱਧੂ ਨੇ ਬੂਹੇ ਤੱਕ ਨਹੀਂ ਖੋਲ੍ਹੇ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!