ਬਿਕਰਮਜੀਤ ਸਿੰਘ ਮਜੀਠੀਆ ਆਪਣੇ ਕਾਗਜ਼ ਭਰਨ ਲਈ ਮਜੀਠੇ ਦੇ ਐਸ ਡੀ ਐਮ ਦਫਤਰ ਪੁੱਜੇ
ਅੰਮ੍ਰਿਤਸਰ ਦੇ ਹਲਕਾ ਮਜੀਠਾ ਤੋਂ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਮਜੀਠੀਆ ਆਪਣੇ ਕਾਗਜ਼ ਭਰਨ ਲਈ ਮਜੀਠੇ ਦੇ ਐਸਡੀਐਮ ਦੇ ਦਫਤਰ ਪੁੱਜੇ. ਇਸ ਮੌਕੇ ਗਲਬਾਤ ਕਰਦਿਆਂ ਮਜੀਠਿਆ ਨੇ ਕਿਹਾ ਕਿ ਆਪ ਤੇ ਕਾਗਰਸ਼ ਪੰਜਾਬ ਵਿਚ ਫੈਕਸ ਮੈਚ ਖੇਡ ਰਹੀ ਹੈ , ਜਿਸਦੇ ਨਤੀਜੇ ਵੀ ਲੋਕ ਫਿਕਸ ਕਰਣਗੇ। ਉਨ੍ਹਾਂ ਕਿਹਾ ਕਿ ਮੇਰੇ ਹਲਕੇ ਤੋਂ ਦੋ ਸਕੇ ਭਰਾ ਇੱਕੋ ਹਲਕਾ ਇੱਕ ਪਰ ਦੋ ਵੱਖ ਵੱਖ ਪਾਰਟੀਆਂ ਇੱਕ ਕਾਂਗਰਸ ਅਤੇ ਇੱਕ ਆਮ ਆਦਮੀ ਪਾਰਟੀ ਤੋਂ ਚੋਣ ਲੜ ਰਹੇ ਹਨ, ਇਸ ਤੋਂ ਵੱਡਾ ਸਬੂਤ ਹੋ ਕੀ ਹੋ ਸਕਦਾ ਆਪ ਕਾਂਗਰਸ ਦੀ ਹੀ ਬੀ ਟੀਮ ਹੈ, ਜਿਸਨੂੰ ਲੋਕ ਚੰਗੀ ਤਰ੍ਹਾਂ ਪਹਿਚਾਣ ਗਏ ਹਨ।