Udaan News24

Latest Online Breaking News

ਮਾਸੂਮ ਦਲਿਤ ਭੈਣ ਭਰਾ ਦੀ ਔਲਾਦ ਖਾਤਰ ਬਲੀ ਦੇਣ ਦਾ ਮਾਮਲਾ, ਐਕਸਨ ਕਮੇਟੀ ਦੇ ਗਵਾਹ ਤੇ ਮੈਡੀਕਲ ਅਫ਼ਸਰ ਦੀ ਗਵਾਹੀ ਮੁਕੰਮਲ ਅਗਲੀ ਸੁਣਵਾਈ 15 ਫਰਵਰੀ ਨੂੰ

ਬਠਿੰਡਾ, 29 ਜਨਵਰੀ-ਕੋਟਫ਼ੱਤਾ ’ਚ ਬਲੀ ਦਿੱਤੇ ਗਏ ਦੋ ਮਾਸੂਮ ਦਲਿਤ ਭੈਣ, ਭਰਾ ਦੇ ਮਾਮਲੇ ’ਚ ਬਠਿੰਡਾ ਅਦਾਲਤ ਵੱਲੋਂ ਐਕਸਨ ਕਮੇਟੀ ਕਮੇਟੀ ਦੇ ਗਵਾਹ ਤੇ ਮੈਡੀਕਲ ਅਫ਼ਸਰ ਦੀ ਗਵਾਹੀ ਕਰਵਾਈ ਗਈ। ਪੰਜ ਸਾਲ ਪਹਿਲਾ ਬਲੀ ਦੇਣ ਦੇ ਇਸ ਦੂਹਰੇ ਕਤਲ ਕਾਂਡ ਵਿਚ ਅਦਾਲਤ ਵੱਲੋਂ ਅਗਲੀ ਸੁਣਵਾਈ 15 ਫਰਵਰੀ ਨੂੰ ਨਿਸਚਿਤ ਕੀਤੀ ਗਈ।ਦੱਸ ਦੇਈਏ ਕਿ 8 ਮਾਰਚ 2017 ਦੀ ਦੇਰ ਸ਼ਾਮ ਨੂੰ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਦੀ ਸਹਿ ’ਤੇ ਚਾਰ ਸਾਲਾਂ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਢਾਈ ਸਾਲਾਂ ਭੈਣ ਅਨਾਮਿਕਾ ਕੌਰ ਦੀ ਬਲੀ ਉਹਨਾਂ ਦੀ ਭੂਆ ਅਮਨਦੀਪ ਕੌਰ ਦੇ ਔਲਾਦ ਨਾ ਹੋਣ ਕਾਰਣ ਦਿੱਤੀ ਗਈ ਸੀ। ਇਸ ਦੂਹਰੇ ਕਤਲ ਕਾਂਡ ’ਚ ਦੋਸ਼ੀ ਤਾਂਤਰਿਕ ਲੱਖੀ, ਅਮਨਦੀਪ ਕੌਰ, ਉਸ ਦੀ ਭੈਣ ਗਗਨਦੀਪ ਕੌਰ, ਬੱਚਿਆਂ ਦਾ ਪਿਤਾ ਤੇ ਮੌਕੇ ’ਤੇ ਮੌਜੂਦ ਹੋਰ ਦੋਸ਼ੀਆਂ ਨੂੰ ਨਾਮਜਦਗ ਕੀਤਾ ਹੋਇਆ ਹੈ।ਇਸ ਬਲੀ ਕਾਂਡ ਵਿਰੋਧੀ ਮਾਸੂਮ ਬੱਚਿਆਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰ ਰਹੀ ਕਮੇਟੀ ਵੱਲੋਂ ਮੁਖ ਗਵਾਹ ਭਾਈ ਪਰਨਜੀਤ ਸਿੰਘ ਜੱਗੀਬਾਬਾ ਵੱਲੋਂ ਘਟਨਾਕ੍ਰਮ ਤੇ ਦੋਸ਼ੀਆਂ ਨੂੰ ਪਹਿਚਾਨਣ ਤੇ ਮੈਡੀਕਲ ਅਫ਼ਸਰ ਡਾ. ਮੈਡਮ ਅਨੁਪਮਾ ਸ਼ਰਮਾ ਜੀ ਨੇ ਆਪਣੇ ਬਿਆਨ ਅਦਾਲਤ ਵਿਚ ਕਰਵਾਏ। ਮਾਣਯੋਗ ਐਡੀਸਨ ਜਿਲ੍ਹਾ ਤੇ ਸੈਸਨ ਜੱਜ ਮੈਡਮ ਸੰਜੀਤਾ ਜੀ ਵੱਲੋਂ ਦੂਜੇ ਗਵਾਹਾਂ ਤੇ ਅਦਾਲਤੀ ਪ੍ਰੀਕਿਆ ਲਈ ਅਗਲੀ ਤਾਰੀਖ 15 ਫਰਵਰੀ ’ਤੇ ਰੱਖੀ ਗਈ। ਇਸ ਮੌਕੇ ਐਕਸਨ ਕਮੇਟੀ ਵੱਲੋਂ ਭਾਈ ਪਰਨਜੀਤ ਸਿੰਘ ਕੋਟਫੱਤਾ, ਬਲਜਿੰਦਰ ਸਿੰਘ ਕੋਟਭਾਰਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀ (ਸੁਰਜੀਤ ਫੂਲ ਗਰੁੱਪ) ਵੱਲੋਂ ਸੁਰਜੀਤ ਸਿੰਘ ਭੁੱਚੋਂ, ਕਿਸਾਨ ਆਗੂ ਸੁਰਮੁੱਖ ਸਿੰਘ ਸੇਲਬਰਾਹ ਵੀ ਸ਼ਾਮਲ ਹੋਏ। ਐਕਸਨ ਕਮੇਟੀ ਵੱਲੋਂ ਕੇਸ ਦੀ ਪੈਰਵਾਈ ਕਰ ਰਹੀ ਪੰਜਾਬ ਲਾਅ ਫੋਰਮ ਵੱਲੋਂ ਉੱਘੇ ਵਕੀਲ ਚਰਨਪਾਲ ਸਿੰਘ ਬਰਾੜ, ਗੁਰਸੇਵਕ ਸਿੰਘ ਵੀ ਹਾਜ਼ਰ ਸਨ।ਐਕਸਨ ਕਮੇਟੀ ਵੱਲੋਂ ਕਿਹਾ ਗਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਕਮੇਟੀ ਦੇ ਗਵਾਹਾਂ ’ਤੇ ਰਾਜਸੀ ਧਿਰ, ਪੁਲਿਸ ਤੇ ਹੋਰ ਸਮਾਜ ਵਿਰੋਧੀ ਅਨਸਰਾਂ ਵੱਲੋਂ ਦਬਾਅ ਬਣਾਇਆ ਗਿਆ ਪਰ ਇਸ ਦੇ ਬਾਵਜੂਦ ਉਹ ਸਭ ਅਡੋਲ ਹਨ, ਉਹਨਾਂ ਦੱਸਿਆ ਕਿ ਐਨ ਮੌਕੇ ਕੁਝ ਜਥੇਬੰਦੀਆਂ ਤੇ ਧਿਰਾਂ ਦੇ ਭੱਜ ਜਾਣ ਦੇ ਬਾਵਜੂਦ ਉਹ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਣਗੇ। ,

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!