ਚਰਨਜੀਤ ਸਿੰਘ ਚੰਨੀ ਨੇ ਦੂਜੀ ਵਿਧਾਨ ਸਭਾ ਸੀਟ ਭਦੌੜ ਹਲਕਾ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਆਪਣੀ ਦੂਜੀ ਵਿਧਾਨ ਸਭਾ ਸੀਟ ਭਦੌੜ ਹਲਕਾ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਦੱਸ ਦੇਈਏ ਕਿ ਕਾਂਗਰਸ ਚੋਣ ਕਮੇਟੀ ਵੱਲੋਂ ਚੰਨੀ ਨੂੰ ਪਹਿਲਾਂ ਚਮਕੌਰ ਸਾਹਿਬ ਸੀਟ ਤੋਂ ਵੀ ਟਿਕਟ ਦਿੱਤੀ ਹੋਈ ਹੈ। ਸੋਮਵਾਰ ਨਾਮਜ਼ਦਗੀ ਦਾਖ਼ਲ ਕਰਨ ਦੌਰਾਨ ਮੁੱਖ ਮੰਤਰੀ ਚੰਨੀ ਨਾਲ ਮੌਜੂਦਾ ਵਿਧਾਇਕ ਪਿਰਮਲ ਸਿੰਘ ਧੌਲਾ ਵੀ ਹਾਜ਼ਰ ਸਨ।