ਕੈਪਟਨ ਅਮਰਿੰਦਰ ਦੀ ਲਾਈਵ ਪ੍ਰੈਸ ਕਾਨਫਰੰਸ ਦੌਰਾਨ ਹੰਗਾਮਾ
31 ਜਨਵਰੀ 2022- ਪਟਿਆਲਾ ਵਿਖੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਇੱਕ ਵਿਅਕਤੀ ਨੇ ਆਉਂਦੇ ਸਾਰ ਸਿੱਧੇ ਹੀ ਕੈਪਟਨ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਉਕਤ ਵਿਅਕਤੀ ਵਲੋਂ ਕਿਹਾ ਗਿਆ ਕਿ, ਉਹਦੇ ਤੇ ਕੋਵਿਡ ਦੇ ਦੌਰਾਨ ਪਰਚਾ ਦਰਜ ਹੋਇਆ। ਮੈਂ ਤੁਹਾਨੂੰ ਵੋਟ ਕਿਉਂ ਪਾਵਾਂ? ਸਕੂਲਾਂ ਵਾਲਿਆਂ ਨੇ ਸਾਡੇ ਨਾਲ ਧੱਕਾ ਕੀਤਾ। ਮੇਰੇ ਅਤੇ ਮੇਰੀ ਪਤਨੀ ਤੋਂ ਇਲਾਵਾ ਮੇਰੇੇ ਸਾਥੀਆਂ ਤੇ ਮਾਮਲੇ ਦਰਜ ਕੀਤੇ ਗਏ। ਵਿਅਕਤੀ ਦੀ ਗੱਲਬਾਤ ਸੁਣਨ ਤੋਂ ਬਾਅਦ ਕੈਪਟਨ ਨੇ ਕਿਹਾ ਕਿ, ਉਸ ਨੂੰ ਇਨਸਾਫ਼ ਦੁਆਇਆ ਜਾਵੇਗਾ।