Udaan News24

Latest Online Breaking News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੂਅਲ ਰੈਲੀ ਚ ਯੋਗੀ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਵਰਚੂਅਲ ਰੈਲੀ ਵਿਚ ਯੋਗੀ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ ਤੇ ਨਾਲ ਹੀ ਵਿਰੋਧੀ ਪਾਰਟੀ ਸਪਾ ‘ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜਦੋਂ ਮੈਂ 5 ਸਾਲ ਪਹਿਲਾਂ ਯੂਪੀ ਆਇਆ ਸੀ ਤਾਂ ਮੈਂ ਕਿਹਾ ਸੀ ਕਿ ਵਿਕਾਸ ਵਿਚ ਕੋਈ ਕਸਰ ਨਹੀਂ ਛੱਡਾਂਗੇ। 5 ਸਾਲ ਪਹਿਲਾਂ ਗੁੰਡਿਆਂ ਦੇ ਹੀ ਕਾਨੂੰਨ ਸਨ। ਉਨ੍ਹਾਂ ਦਾ ਕਿਹਾ ਸ਼ਾਸਨ ਦਾ ਹੁਕਮ ਸੀ। ਬੇਟੀ ਘਰ ਤੋਂ ਨਿਕਲਣ ਵੇਲੇ ਘਬਰਾਉਂਦੀ ਸੀ। ਮਾਫੀਆ ਸਰਕਾਰੀ ਸੁਰੱਖਿਆ ‘ਚ ਖੁੱਲ੍ਹੇਆਮ ਘੁੰਮਦੇ ਸੀ। ਪੱਛਮ ਯੂਪੀ ਵਿ ਲੋਕ ਕਦੇ ਨਹੀਂ ਭੁੱਲ ਸਕਦੇ ਕਨ ਜਦੋਂ ਦੰਗੇ ਹੋ ਰਹੇ ਸੀ ਤਾਂ ਸਪਾ ਸਰਕਾਰ ਤਿਓਹਾਰ ਮਨਾ ਰਹੀ ਸੀ। ਪੱਛੜਿਆਂ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਸਮਾਜਵਾਦ ਦਾ ਪ੍ਰਤੀਕ ਸੀ। ਅਗਵਾ, ਫਿਰੌਤੀ ਨੇ ਮੱਧਮ ਵਰਗ ਤਬਾਹ ਕਰ ਦਿੱਤਾ। 5 ਸਾਲ ‘ਚ ਯੋਗੀ ਸਰਕਾਰ ਨੇ ਇਨ੍ਹਾਂ ਹਾਲਾਤਾਂ ਤੋਂ ਬਾਹਰ ਕੱਢਿਆ ਹੈ। ਅਸੀਂ ਯੂਪੀ ਵਿਚ ਬਦਲਾਅ ਲਈ ਖੁਦ ਨੂੰ ਖਪਾ ਰਹੇ ਹਾਂ। ਉਹ ਬਦਲਾ ਲੈਣ ਲਈ ਤਿਆਰ ਬੈਠੇ ਹਨ।ਇਨ੍ਹਾਂ ਬਦਲਾ ਲੈਣ ਵਾਲਿਆਂ ਦੇ ਬਿਆਨਾਂ ਦੀ ਸੁਣ ਕੇ ਯੂਪੀ ਬਹੁਤ ਜਾਗਰੂਕ ਹੈ। ਜਨਤਾ ਉਹ ਪੁਰਾਣੇ ਦਿਨ ਵਾਪਸ ਨਹੀਂ ਚਾਹੁੰਦੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!