Udaan News24

Latest Online Breaking News

ਕਾਂਗਰਸ ਨੂੰ ਝਟਕਾ ! ਸਾਬਕਾ ਸਰਪੰਚ ਹਰਦਿਆਲ ਸਿੰਘ ਅਕਾਲੀ ਦਲ ਚ ਸ਼ਾਮਲ   

ਹਲਕਾ ਵਾਸੀਆਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ ਕਾਂਗਰਸੀ ਵਿਧਾਇਕ ==ਮਲੂਕਾ

ਬਠਿੰਡਾ, 1 ਫਰਵਰੀ – ਕਿਸੇ ਵੀ ਹਲਕੇ ਨਾਲ ਸਬੰਧਤ ਕੋਈ ਵਿਧਾਇਕ ਜਦ ਕੈਬਨਿਟ ਵਜ਼ੀਰ ਬਣਦਾ ਹੈ ਤਾਂ ਹਲਕਾ ਨਿਵਾਸੀਆਂ ਨੂੰ  ਹਲਕੇ ਦੇ ਵਿਕਾਸ ਅਤੇ ਨਿੱਜੀ ਕੰਮਾਂ ਦੀਆਂ ਵੱ ਉਮੀਦਾਂ ਵਧ ਜਾਂਦੀਆਂ ਹਨ l ਉਮੀਦਾਂ ਦੇ ਉਲਟ ਸਾਬਕਾ ਮਾਲ ਮੰਤਰੀ ਨਾ ਤਾ ਹਲਕੇ ਦੀਆਂ ਉਮੀਦਾਂ ਤੇ ਖਰਾ ਉਤਰਿਆ ਹੈ ਤੇ ਨਾ ਹੀ ਆਪਣੇ ਨਜ਼ਦੀਕੀਆਂ ਦੇ l ਕਾਂਗਰਸੀ ਵਿਧਾਇਕ ਤੇ ਇਹ ਦੋਸ਼ ਹਲਕਾ ਰਾਮਪੁਰਾ ਫੂਲ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ  ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਸਰਪੰਚ ਹਰਦਿਆਲ ਸਿੰਘ ਹਮੀਰਗੜ੍ਹਨੂੰ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਕਰਨ ਉਪਰੰਤ ਕੀਤਾ l ਜ਼ਿਕਰਯੋਗ ਹੈ ਕਿ ਹਰਦਿਆਲ ਸਿੰਘ ਹਮੀਰਗੜ੍ਹ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਨਜ਼ਦੀਕੀਆਂ ਵਿੱਚੋਂ ਗਿਣਿਆ ਜਾਂਦਾ ਸੀ l ਹਰਦਿਆਲ ਸਿੰਘ ਵੱਲੋਂ ਆਪਣੇ ਅਨੇਕਾਂ ਸਾਥੀਆਂ ਸਮੇਤ ਅੱਜ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ l ਮਲੂਕਾ ਨੇ ਕਿਹਾ ਕਿ ਕਾਂਗਰਸ ਵੱਲੋਂ ਕਾਂਗੜ ਨੂੰ ਵਜ਼ੀਰ ਬਣਾਏ ਜਾਣ ਤੋਂ ਬਾਅਦ ਹਲਕਾ ਰਾਮਪੁਰਾ ਫੂਲ ਦੇ ਲੋਕਾਂ ਨੂੰ ਤੇ ਵਿਸ਼ੇਸ਼ ਤੌਰ ਤੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਆਪਣੇ ਨਿੱਜੀ ਕੰਮਾਂ ਦੀਆਂ ਉਮੀਦਾਂ ਬੱਝੀਆਂ ਸਨ l ਕਾਂਗੜ ਵੱਲੋਂ ਹਲਕਾ ਰਾਮਪੁਰਾ ਫੂਲ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ l ਕਾਂਗੜ ਨੇ ਹਲਕੇ ਦੇ ਕਿਸੇ ਸੀਨੀਅਰ ਆਗੂ ਦੀ ਕੋਈ ਸੁਣਵਾਈ ਨਹੀਂ ਕੀਤੀ l ਕਾਂਗਰਸ ਦੇ ਕਈ ਸੀਨੀਅਰ ਆਗੂ ਅਤੇ ਵਰਕਰ ਲੰਬੇ ਸਮੇਂ ਤੋਂ ਕਾਂਗੜ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਚੋਣਾਂ ਦੀ ਉਡੀਕ ਕਰ ਰਹੇ ਸਨ l ਹਰਦਿਆਲ ਸਿੰਘ ਵੀ ਕਾਂਗਰਸ ਅਤੇ ਵਿਸ਼ੇਸ਼ ਤੌਰ ਤੇ ਕਾਂਗੜ ਨਾਲ ਲੰਬੇ ਅਰਸੇ ਤੋਂ ਜੁੜੇ ਹੋਏ ਸਨ l ਇਨ੍ਹਾਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ l ਹਲਕੇ ਵਿਚ ਪ੍ਰਭਾਵ  ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਇਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਜਾਵੇਗੀ l

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!