Udaan News24

Latest Online Breaking News

ਕਾਂਗਰਸ ਨੇ ਹਲਕਾ ਆਦਮਪੁਰ ਤੋਂ ਬਦਲਿਆ ਉਮੀਦਵਾਰ

ਹਲਕਾ ਆਦਮਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੋਟਲੀ ਦੀ ਟਿਕਟ ਕੱਟ ਕੇ ਮਹਿੰਦਰ ਸਿੰਘ ਕੇ.ਪੀ. ਨੂੰ ਦੇ ਦਿੱਤੀ ਗਈ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਮਹਿੰਦਰ ਸਿੰਘ ਕੇ.ਪੀ ਨਾਮਜ਼ਦਗੀ ਪੱਤਰ ਭਰ ਸਕਦੇ ਹਨ। ਦੱਸ ਦਈਏ ਕਿ ਟਿਕਟ ਨਾ ਮਿਲਣ ਕਾਰਨ ਕੇਪੀ ਨਾਰਾਜ਼ ਚੱਲ ਰਹੇ ਸਨ । ਉਹ ਪਿਛਲੇ ਦਿਨਾਂ ਤੋਂ ਲਗਾਤਾਰ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰ ਰਹੇ ਸਨ। ਕੇ.ਪੀ ਨੂੰ ਆਦਮਪੁਰ ਤੋਂ ਟਿਕਟ ਮਿਲਣ ਦੀ ਪੁਸ਼ਟੀ ਹੋ ​​ਗਈ ਹੈ, ਜਿੱਥੋਂ ਉਮੀਦਵਾਰ ਵਜੋਂ ਕੋਟਲੀ ਦੀ ਟਿਕਟ ਕੱਟੀ ਗਈ ਹੈ। ਮਹਿੰਦਰਾ ਕੇਪੀ ਦੇ ਭਤੀਜੇ ਅਮਰੀਕ ਸਿੰਘ ਕੇਪੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅੱਜ ਮਹਿੰਦਰਾ ਕੇਪੀ ਵੱਲੋਂ ਸਵੇਰੇ 11 ਵਜੇ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਜਾਵੇਗੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!