ਕਾਂਗਰਸ ਨੇ ਆਮ ਲੋਕਾਂ ਤੋਂ ਮੁੱਖ ਮੰਤਰੀ ਦੇ ਚੇਹਰੇ ਲਈ ਰਾਇ ਲੈਣ ਦੀ ਮੁਹਿੰਮ ਆਰੰਭੀ

ਚੰਡੀਗੜ੍ਹ, 2 ਫਰਵਰੀ, 2022: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪਣੀ ਪਾਰਟੀ ਦੇ ਮੁੱਖ ਮੰਤਰੀ ਦੇ ਚੇਹਰੇ ਲਈ ਉਮੀਦਵਾਰ ਤੈਅ ਕਰਨ ਵਾਸਤੇ ਕਾਂਗਰਸ ਪਾਰਟੀ ਨੇ ਆਮ ਲੋਕਾਂ ਦੀ ਰਾਇ ਲੈਣੀ ਸ਼ੁਰੂ ਕਰ ਦਿੱਤੀ ਹੈ।ਇਸ ਮਕਸਦ ਵਾਸਤੇ ਪਾਰਟੀ ਨੇ ਟੈਲੀਕਾਲਿੰਗ ਦਾ ਸਹਾਰਾ ਲਿਆ ਹੈ। ਆਮ ਲੋਕਾਂ ਨੁੰ ਫੋਨ ਕਰ ਕੇ ਆਖਿਆ ਜਾ ਰਿਹਾ ਹੈ ਕਿ ਅਸੀਂ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਬੋਲ ਰਹੇ ਹਾਂ। ਪਾਰਟੀ ਵੱਲੋਂ ਇਹ ਰਾਇ ਲਏ ਮੰਗੀ ਜਾ ਰਹੀ ਹੈ ਕਿ ਨਵਜੋਤ ਸਿੱਧੂ ਜਾਂ ਚਰਨਜੀਤ ਚੰਨੀ ਵਿਚੋਂ ਮੁੱਖ ਮੰਤਰੀ ਦਾ ਚੇਹਰਾ ਕਿਹੜਾ ਹੋਣਾ ਚਾਹੀਦਾ ਹੈ। ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਕੀ ਮੁੱਖ ਮੰਤਰੀ ਦੇ ਚੇਹਰੇ ਤੋਂ ਬਗੈਰ ਹੀ ਚੋਣਾਂ ਲੜੀਆਂ ਜਾਣੀਆਂ ਚਾਹੀਦੀਆਂ ਹਨ। ਇਹ ਕਾਲਾਂ 011- 42044200 ਨੰਬਰ ਤੋਂ ਕੀਤੀਆਂ ਜਾ ਰਹੀਆਂ ਹਨ।