ਸੁਖਜਿੰਦਰ ਸਿੰਘ ਰੰਧਾਵਾ ਨੇ ਸੁਖਬੀਰ ਸਿੰਘ ਬਾਦਲ ਤੋਂ ਕਾਹਲੋਂ ਦੇ ਬਿਆਨ ਬਾਰੇ ਮੰਗਿਆ ਜਵਾਬ
2 ਫਰਵਰੀ 2022- ਡੇਰਾ ਬਾਬਾ ਨਾਨਕ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵੀਕਿਰਨ ਸਿੰਘ ਕਾਹਲੋਂ ਵਲੋਂ ਬੀਤੇ ਦਿਨ ਗੁੱਜਰ ਭਾਈਚਾਰੇ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਧਾਨ ਸੁਖਬੀਰ ਸਿੰਘ ਬਾਦਲ ਤੋਂ ਕਾਹਲੋਂ ਦੇ ਬਿਆਨ ਬਾਰੇ ਜਵਾਬ ਮੰਗਿਆ ਹੈ। ਯਾਦ ਰਹੇ ਕਿ ਰਵੀਕਿਰਨ ਸਿੰਘ ਕਾਹਲੋਂ ਨੇ ਬੀਤੇ ਦਿਨ ਹੀ ਸੋਸ਼ਲ ਮੀਡੀਆ ਰਾਹੀਂ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਨੇ ਗੁੱਜਰ ਭਾਈਚਾਰੇ ਦੇ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ।