Udaan News24

Latest Online Breaking News

ਜਿੰਨਾ ਮੇਰਾ ਸਿਆਸਤ ਦਾ ਤਜਰਬਾ ਹੈ ਇਸ ਵਾਰ ਸੁਬੇ ਵਿਚ ਸ਼੍ਰੋਮਣੀ ਅਕਾਲੀ ਦਲ ਬਸਪਾ  ਦੀ ਸਰਕਾਰ ਬਣੇਗੀ-ਬਾਦਲ

ਵਿਧਾਨ ਸਭਾ ਦੀਆ ਚੋਣਾਂ ਦੀ ਜਿਵੇ ਜਿਵੇ ਤਰੀਕ ਨੇੜੇ ਆ ਰਹੀ ਹੈ, ਤਿਉ ਤਿਉ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀਆਂ ਸਰਗਰਮੀਆਂ ਤੇਜ ਕੀਤੀਆਂ ਹੋਈਆਂ ਹਨ। ਪੰਜਾਬ ਦੀ ਅਹਿਮ ਮਨੀ ਜਾਂਦੀ ਸੀਟ ਵਿਧਾਨ ਸਭਾ ਹਲਕਾਂ ਲੰਬੀ ਜਿੱਥੋਂ ਪੰਜ ਵਾਰ ਰਹਿ ਚੁੱਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਵੀ ਚੋਣ ਮੈਦਾਨ ਵਿਚ ਹਨ ਉਣਾ  ਆਪਣੀ ਸਿਹਤ ਚੰਗੀ ਤਰ੍ਹਾਂ ਤੰਦਰੁਸਤ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਫਿਰ ਵੀ ਹਲ਼ਕੇ ਦੇ ਦੋ ਪਿੰਡ ਲੁਹਾਰਾ ਅਤੇ ਚੱਕ ਮਿਡੂਖੇੜਾ ਦਾ ਦੌਰਾ ਕਰਕੇ ਵੋਟਰਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਣਾ ਜਲਸਿਆਂ ਨੂੰ ਸਬੋਧਨ ਕਰਦੇ ਕਿਹਾ ਕਿ ਉਨਾਂ ਦਾ ਸਿਆਸਤ ਵਿਚ ਕਾਫੀ ਲੰਮਾ ਤਜ਼ਰਬਾ ਹੈ ਉਹ ਪਹਿਲੀ ਵਾਰ ਵੀ ਲੰਬੀ ਦੇ ਪਿੰਡਾਂ ਵਿਚ ਨਹੀਂ ਆਏ ਉਨਾਂ ਨੂੰ ਮਾਣ ਹੈ ਕੇ ਹਲ਼ਕੇ ਦੇ ਲੋਕ ਹਮੇਸ਼ਾ ਪਾਰਟੀ ਨਾਲ ਖੜੇ ਹਨ  ਉਣਾ ਵਿਰੋਧੀ ਪਾਰਟੀਆਂ ਤੇ ਵੀ ਸ਼ਬਦੀ ਹਮਲੇ ਕੀਤੇ। ਇਸ ਦੇ ਚਲਦੇ ਵਿਧਾਨ ਸਭਾ ਹਲਕਾ  ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ ਸਿੰਘ ਬਾਦਲ ਨੇ ਅੱਜ ਹਲਕੇ ਦੇ ਪਿੰਡਾਂ ਵਿਚ ਦੌਰੇ ਦੌਰਾਨ ਉਨਾਂ ਦਾਅਵਾ ਕੀਤਾ ਕਿ ਸਿਆਸਤ ਵਿਚ ਲੰਮਾ ਤਜ਼ਰਬਾ ਹੈ ਕਿ ਇਸ ਵਾਰ ਵੀ ਸੁਬੇ ਵਿਚ ਅਕਾਲੀ ਦਲ ਦੀ ਸਰਕਾਰ ਬਣੇਗੀ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਵਲੋਂ ਪੁੱਛੇ ਜਾਣ ਤੇ ਕੇ ਤੁਹਾਡਾ ਵੱਡੀ ਉਮਰ ਵਿਚ ਨੋਜਵਾਨਾ ਨਾਲ ਮੁਕਾਬਲਾ ਹੈ ਉਣਾ ਜਵਾਬ ਵਿਚ ਕਿਹਾ ਕਿ ਇਸ ਵਿਚ ਬਜ਼ੁਰਗ ਅਤੇ ਨੌਜਵਾਨਾਂ ਦਾ ਕੋਈ ਸਵਾਲ ਨਹੀਂ ਮੇਰੀ ਪਾਰਟੀ ਨੇ ਡਿਉਟੀ ਲਾਈ ਹੈ ਮੈਂ ਉਹ ਨਿਭਾ ਰਿਹਾ ਹੈ ਮੈ ਅੱਜ ਦਾ ਲੰਬੀ ਹਲ਼ਕੇ ਵਿਚ ਨਹੀਂ ਆਉਂਦਾ ਮੈ 70 ਸਾਲਾ ਤੋਂ ਆ ਰਿਹਾ ਮੈ ਹਲਕੇ ਦੇ ਲੋਕਾਂ ਨੂੰ ਚੰਗੀ ਤਰਾਂ ਜਾਣਦਾ ।ਜਿਲਾ ਸ੍ਰੀ ਮੁਕਤਸਰ ਸਾਹਿਬ ਇਕ ਸਾਬਕਾ ਵਾਦਇਕ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਦਾ ਨਜ਼ਦੀਕੀ ਰਿਸ਼ਤੇਦਾਰ ਕਾਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ ਤਾਂ ਉਨ੍ਹੇ ਨੇ ਜਵਾਬ ਵਿਚ ਕਿਹਾ ਕਿ ਦੂਸਰੀਆਂ ਪਾਰਟੀਆਂ ਨੂੰ ਸੁਬੇ ਨਾਲ ਕੋਈ ਲਗਾਵ ਨਹੀਂ, ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹਿਤਾਂ ਲਈ ਲੜਾਈਆਂ ਲੜੀਆਂ ਭਾਵੇ ਕੋਈ ਵੀ ਮਸਲਾ ਹੋਵੇ ਇਸ ਕਰਕੇ ਲੋਕ ਸ਼੍ਰੋਮਣੀ ਅਕਾਲੀ ਦਲ ਵਿਚ ਆ ਰਹੇ ਹਨ । ਜਦੋਂ ਇਹ ਪੁੱਛਿਆ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਕਿੰਨੀਆਂ ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ ਤਾ ਉਨ੍ਹਾਂ ਕਿਹਾ ਕਿ ਜਿੰਨਾ ਮੇਰਾ ਸਿਆਸਤ ਦਾ ਤਜਰਬਾ ਹੈ ਇਸ ਵਾਰ ਸੁਬੇ ਵਿਚ ਸ਼੍ਰੋਮਣੀ ਅਕਾਲੀ ਦਲ ਬਸਪਾ  ਦੀ ਸਰਕਾਰ ਬਣੇਗੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!