ਨੌਜਵਾਨਾਂ ਦੇ ਦੋ ਧੜਿਆ ਚ ਹੋਈ ਬਹਿਸਬਾਜ਼ੀ,ਤੇਜ਼ ਧਾਰ ਹਥਿਆਰਾਂ ਸਮੇਤ ਚਲੀ ਗੋਲੀ ,

ਨੌਜਵਾਨਾਂ ਦੇ ਦੋ ਧੜਿਆ ਵਿੱਚ ਹੋਈ ਬਹਿਸਬਾਜ਼ੀ ਇਸ ਕਦਰ ਵੱਧ ਗਈ ਕੇ ਉਸਨੇ ਝਗੜੇ ਦਾ ਰੂਪ ਧਾਰ ਲਿਆ। ਇਸ ਝਗੜੇ ਦੌਰਾਨ ਤੇਜ਼ ਧਾਰ ਹਥਿਆਰਾਂ ਸਮੇਤ ਗੋਲੀ ਵੀ ਚਲਾਈ ਗਈ। ਇਸ ਦੌਰਾਨ ਦੋਵਾਂ ਧੜਿਆ ਦੇ ਇਕ ਇਕ ਨੌਜਵਾਨ ਜ਼ਖਮੀ ਹੋ ਗਿਆ। ਇਸ ਝਗਦੇ ਦੌਰਾਨ ਗੱਡੀ ਦੀ ਵੀ ਭੰਨ ਤੋੜ ਕੀਤੀ ਗਈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਿਲ ਕਰਵਾਇਆ ਗਿਆ। ਪੁਲਿਸ ਜਾਂਚ ਵਿਚ ਜੁਟੀ ਹੋਈ ਹੈ। ਗੋਲੀ ਪੱਟ ਵਿੱਚ ਲਗਣ ਕਰਕੇ ਜ਼ਖਮੀ ਹੋਏ ਇਕ ਧੜੇ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਜੀਰਾਂ ਪਾਰਕ ਨਜ਼ਦੀਕ ਕਿਸੇ ਗੱਲ ਨੂੰ ਲੈਕੇ ਦੂਸਰੇ ਧੜੇ ਦੇ ਨੌਜਵਾਨਾਂ ਨਾਲ ਬਹਿਸਬਾਜ਼ੀ ਹੋ ਗਈ, ਜਿਸ ਤੋਂ ਬਾਅਦ ਇਕੱਠਾ ਹੋਏ ਕੁਝ ਨੌਜਵਾਨਾਂ ਨੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿਤਾ। ਇਸੇ ਦੌਰਾਨ ਗੋਲੀ ਵੀ ਚਲਾਈ ਗਈ ਤੇਜ਼ਧਾਰ ਹਥਿਆਰ ਦੇ ਵਾਰ ਨਾਲ ਜ਼ਖਮੀ ਹੋਏ ਨੌਜਵਾਨ ਨੇ ਵੀ ਦੱਸਿਆ ਕਿ ਪੁਲਿਸ ਥਾਣਾ ਦੇ ਸਾਹਮਣੇ ਹੀ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਬਾਰੇ ਬਟਾਲਾ ਪੁਲਿਸ ਦੇ ਡੀ ਐਸ ਪੀ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਕਿੰਨੀਆਂ ਗੋਲੀਆਂ ਚਲਾਈਆ ਗਈਆਂ ਹਨ। ਬਾਕੀ ਤਫਤੀਸ਼ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਵੇਗੀ।