ਸਿਆਸਤਦਾਨੋਂ ਬੋਲਣ ਲੱਗੇ ਥੋੜ੍ਹੀ ਜਿਹੀ ਮਰਿਆਦਾ ਰੱਖੋ, ਵੋਟਾਂ ਤਾਂ ਇਕ ਮਹੀਨਾ ਹੀ ਨੇ ਪੰਜਾਬੀ ਗਾਇਕ ਜਸਬੀਰ ਜੱਸੀ ਦੀ ਸਿਆਸਤਦਾਨਾਂ ਨੂੰ ਝਾੜ
ਪੰਜਾਬ ’ਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਜਿਸਦੇ ਚਲਦਿਆਂ ਸਿਆਸਤ ਗਰਮਾਈ ਹੋਈ ਹੈ। ਰਾਜਨੀਤਿਕ ਪਾਰਟਿਆਂ ਵੱਲੋ ਡੋਰ-ਟੂ-ਡੋਰ ਕੈਪੇਂਨ ਕਰਕੇ ਆਪਣੇ ਉਮੀਦਵਾਰਾਂ ਲਈ ਵੋਟਾ ਮੰਗਿਆਂ ਜਾ ਰਹਿਆ ਹਨ। ਇਸ ਸਮੇਂ ਸਿਆਸਤਦਾਨ ਵੱਖ-ਵੱਖ ਤਰ੍ਹਾ ਪ੍ਰਚਾਰ ਕਰਨ ਵਿੱਚ ਰੁੱਝੇ ਹੋਏ ਹਨ। ਹਾਲਾਂਕਿ ਵੋਟਾ ਮੰਗਣ ਲਈ ਪ੍ਰਚਾਰ ਕਰ ਰਹੇ ਕੁੱਝ ਸਿਆਸਤਦਾਨ ਬੋਲਣ ਦੀ ਮਰਿਆਦਾ ਭੁੱਲ ਰਹੇ ਹਨ, ਜਿਨ੍ਹਾਂ ਨੂੰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਜਬਰਦਸਤ ਝਾੜ ਪਾਈ ਹੈ।
ਜਸਬੀਰ ਜੱਸੀ ਉਨ੍ਹਾਂ ਗਾਇਕਾ ਵਿੱਚ ਸ਼ਾਮਿਲ ਹਨ ਜੋ ਆਪਣੀ ਸੰਗੀਤ ਦੇ ਨਾਲ-ਨਾਲ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ। ਅਕਸਰ ਉਹ ਸਮਾਜ ਨਾਲ ਜੁੜੇ ਮੁੱਦਿਆ ਤੇ ਆਪਣੇ ਵਿਚਾਰ ਰੱਖਦੇ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜਸਬੀਰ ਜੱਸੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਨ। ਇਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਸਨ। ਜਿਨ੍ਹਾ ਨੂੰ ਪ੍ਰਸ਼ੰਸ਼ਕਾ ਦੁਆਰਾ ਬੇਹੱਦ ਪਸੰਦ ਕੀਤਾ ਗਿਆ।
ਪਿਛਲੇ ਮਹੀਨੇ ਲੋਹੜੀ ਦੇ ਮੌਕੇ ਤੇ ਜਸਬੀਰ ਜੱਸੀ ਨੇ ਕਪਿਲ ਸ਼ਰਮਾ ਦੇ ਸ਼ੋਅ ’ਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਉਨ੍ਹਾ ਦੇ ਨਾਲ ਜਸਪਿੰਦਰ ਨਰੂਲਾ ਤੇ ਦਿਵਿਆ ਦੱਤਾ ਵੀ ਪਹੁੰਚਿਆਂ। ਉਨ੍ਹਾ ਨੇ ਸ਼ੋਅ ਤੇ ਪਹੁੰਚ ਖ਼ੂਬ ਰੌਣਕਾਂ ਲਗਾਈਆਂ ਸਨ। ਵਰਕ ਫਰੰਟ ਦੀ ਗੱਲ ਕਰਿਏ ਤਾਂ ਕੁਝ ਦਿਨ ਪਹਿਲਾਂ ਜਸਬੀਰ ਜੱਸੀ ਦਾ ਗੀਤ ‘ਵਾਏ ਨੱਚਦੀ ਨਾ’ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਯੂਟਿਊਬ ’ਤੇ ਜੇ. ਜੇ. ਮਿਊਜ਼ਿਕਸ ਦੇ ਚੈਨਲ ’ਤੇ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ 1.5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗੀਤ ਨੂੰ ਪ੍ਰਸ਼ੰਸ਼ਕਾ ਨੇ ਖੂਬ ਪਸੰਦ ਕੀਤਾ।