ਸੁਪਰੀਮ ਕੋਰਟ ਨੇ GATE ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਕੀਤੀਆਂ ਖਾਰਜ

ਸੁਪਰੀਮ ਕੋਰਟ ਨੇ ਗ੍ਰੈਜੂਏਟ ਐਪਟੀਟਿਊਡ ਟੈਸਟ ਇਨ ਇੰਜੀਨੀਅਰਿੰਗ (GATE) ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਇਹ ਪ੍ਰੀਖਿਆਵਾਂ 5 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ । ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਖੜਗਪੁਰ ਵੱਲੋਂ ਸੀਬੀਟੀ ਮੋਡ ਵਿੱਚ ਗੇਟ ਪ੍ਰੀਖਿਆ 2022 ਆਪਣੀ ਨਿਰਧਾਰਤ ਤਾਰੀਖ ‘ਤੇ ਹੋਵੇਗੀ । ਸੁਪਰੀਮ ਕੋਰਟ ਨੇ GATE 2022 ਦੀ ਪ੍ਰੀਖਿਆ ਨੂੰ ਮੁਲਤਵੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ । ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕਰ 5 ਫਰਵਰੀ ਤੋਂ ਹੋਣ ਵਾਲੀ GATE ਦੀ ਆਫਲਾਈਨ ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਕੀਤੀ ਗਈ ਸੀ।

ਪਟੀਸ਼ਨਾਂ ਵਿੱਚ ਦਲੀਲ ਦਿੱਤੀ ਗਈ ਸੀ ਕਿ ਦੇਸ਼ ਵਿੱਚ ਮੌਜੂਦਾ ਕੋਵਿਡ-19 ਸਥਿਤੀ ਦੇ ਮੱਦੇਨਜ਼ਰ ਜੇਕਰ ਪ੍ਰੀਖਿਆ ਆਫਲਾਈਨ ਮੋਡ ਵਿੱਚ ਕਰਵਾਈ ਜਾਂਦੀ ਹੈ, ਤਾਂ ਇਹ ਇੱਕ ਸੁਪਰ ਸਪ੍ਰੈਡਰ ਈਵੈਂਟ ਵਿੱਚ ਬਦਲ ਜਾਵੇਗੀ । ਇਹ ਪ੍ਰੀਖਿਆ ਦੇਸ਼ ਭਰ ਦੇ 200 ਤੋਂ ਵੱਧ ਕੇਂਦਰਾਂ ‘ਤੇ ਕਰਵਾਈ ਜਾਵੇਗੀ।ਦੱਸ ਦੇਈਏ ਕਿ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਖੜਗਪੁਰ ਵੱਲੋਂ CBT ਮੋਡ ਵਿੱਚ ਗੇਟ ਪ੍ਰੀਖਿਆ 2022 ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰੀਖਿਆ ਨਾਲ ਸਬੰਧਿਤ ਸਾਰੀ ਜਾਣਕਾਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਐਡਮਿਟ ਕਾਰਡ, ਟ੍ਰੈਵਲ ਪਾਸ ਜਾਰੀ ਕੀਤਾ ਜਾ ਚੁੱਕਿਆ ਹੈ। ਐਡਮਿਟ ਕਾਰਡ Gate.iitkgp.ac.in ‘ਤੇ ਜਾਰੀ ਕੀਤਾ ਹੈ। ਜਿਸਨੂੰ ਉਮੀਦਵਾਰ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹਨ। ਇਹ ਪ੍ਰੀਖਿਆਵਾਂ 5 ਫਰਵਰੀ ਤੋਂ 13 ਫਰਵਰੀ ਤੱਕ ਚੱਲਣਗੀਆਂ।