ਮਨਜਿੰਦਰ ਸਿੰਘ ਸਿਰਸਾ ਵਲੋਂ ਕਾਂਗਰਸ ਤੇ ਵੱਡਾ ਹਮਲਾ
3 ਫਰਵਰੀ 2022- ਅਕਾਲੀ ਲੀਡਰ ਮਨਜਿੰਦਰ ਸਿੰਘ ਸਿਰਸਾ ਵਲੋਂ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਹਲੇ ਗਾਏ, ਉਥੇ ਹੀ ਕਾਂਗਰਸ ਤੇ ਵੱਡਾ ਹਮਲਾ ਕੀਤਾ। ਸਿਰਸਾ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ, ਪੰਜਾਬ ਦੇ ਅੰਦਰ ਭਾਜਪਾ ਗੱਠਜੋੜ ਲਈ ਸੀਐਮ ਦਾ ਚਿਹਰਾ ਨਹੀਂ ਬਣਾਇਆ ਜਾਵੇਗਾ ਅਤੇ ਕੈਪਟਨ ਅਮਰਿੰਦਰ ਇਸ ਰੇਸ ਤੋਂ ਬਾਹਰ ਹਨ। ਸਿਰਸਾ ਨੇ ਇਹ ਵੀ ਆਖਿਆ ਕਿ, ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵੀ ਸਿਰਸਾਂ ਫਾਰਮ ਤੇ ਘੁੰਮਦਾ ਹੁੰਦਾ ਸੀ ਅਤੇ ਅੱਗੇ ਵੀ ਸਿਰਵਾਂ ਫਾਰਮ ਤੇ ਹੀ ਫਿਰੇਗਾ।