ਰੁਕ ਰੁਕ ਕੇ ਹੋ ਰਹੀ ਬੂੰਦਾਂ ਬਾਂਦੀ ਦੇ ਬਾਵਜ਼ੂਦ ਵੀ ਸ਼ਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹਲ਼ਕੇ ਦੇ ਪਿੰਡਾਂ ਚ ਦੂਜੇ ਦਿਨ ਕੀਤਾ ਚੋਣ ਪ੍ਰਚਾਰ
ਸ਼ਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਹਲ਼ਕੇ ਦੇ ਪਿੰਡਾਂ ਵਿਚ ਦੂਜੇ ਦਿਨ ਵਿਚ ਚੋਣ ਪ੍ਰਚਾਰ ਕੀਤਾ ਅਤੇ ਚੋਣ ਜਲਸਿਆ ਨੂੰ ਸੰਬੋਧਨ ਕੀਤਾ । ਰੁਕ ਰੁਕ ਕੇ ਹੋ ਰਹੀ ਬੂੰਦਾਂ ਬਾਂਦੀ ਦੇ ਬਾਵਜ਼ੂਦ ਵੀ ਸ਼ਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਹਲ਼ਕੇ ਦੇ ਪਿੰਡਾਂ ਵਿਚ ਦੂਜੇ ਦਿਨ ਵਿਚ ਚੋਣ ਪ੍ਰਚਾਰ ਕੀਤਾ ਅਤੇ ਚੋਣ ਜਲਸਿਆ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਫਿਰ ਆਪਣਾ ਬਿਆਨ ਦੁਹਰਾਉਂਦੇ ਹੋਏ ਕਿਹਾ ਕਿ ਹਲਕਾਂ ਲੰਬੀ ਮੇਰਾ ਪਰਿਵਾਰ ਹੈ, ਮੈ ਹਰ ਦੁਖ ਸੁਖ ਵਿਚ ਸ਼ਰੀਕ ਹੁੰਦਾ ਹੈ। ਉਨਾਂ ਨੇ ਆਮ ਆਦਮੀ ਪਾਰਟੀ ਅਤੇ ਕਾਗਰਸ ਨੂੰ ਵੀ ਨਿਸ਼ਾਨੇ ‘ਤੇ ਲਿਆ ਅਤੇ ਕਾਗਰਸ ਨੂੰ ਸੁਬੇ ਦੀ ਦੁਸ਼ਮਣ ਪਾਰਟੀ ਦੱਸਿਆ ਹੈ।
ਪੰਜਾਬ ਦੀ ਅਹਿਮ ਸੀਟ ਵਿਧਾਨ ਸਭਾ ਹਲਕਾ ਲੰਬੀ ਤੇ ਪੂਰੇ ਪੰਜਾਬ ਦੀਆਂ ਨਜ਼ਰਾਂ ਟੀਕੀਆ ਹੋਈਆਂ ਹਨ। ਇਸ ਹਲ਼ਕੇ ਤੋਂ ਛੇਵੀਂ ਵਾਰ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅੱਜ ਉਨਾਂ ਵਲੋਂ ਦੂਜੇ ਦਿਨ ਵੀ ਹਲ਼ਕੇ ਦੇ ਪਿੰਡ ਮਲਕੋ ਕੀ ਡੱਬਵਾਲੀ , ਕੰਗਣ ਖੇੜਾ ਵਿਚ ਚੋਣ ਪ੍ਰਚਾਰ ਕਰਕੇ ਚੋਣ ਜਲਸਿਆ ਨੂੰ ਸੰਬੋਧਨ ਕੀਤਾ ਇਸ। ਮੌਕੇ ਉਣਾ ਨੇ ਆਮ ਆਦਮੀ ਪਾਰਟੀ ਅਤੇ ਕਾਗਰਸ ਪਾਰਟੀ ਨੂੰ ਨਿਸ਼ਾਨੇ ਤੇ ਲੈਦੇ ਕਿਹਾ ਕਾਗਰਸ ਨੇ ਸੁਬੇ ਦਾ ਆਰਥਿਕ , ਰਾਜਨੀਤਕ ਅਤੇ ਧਾਰਮਿਕ ਤੋਰ ਤੇ ਨੁਕਸਾਨ ਕੀਤਾ ਇਹ ਕਦੇ ਵਿਚ ਸੁਬੇ ਦੀ ਭਲਾਈ ਬਾਰੇ ਨਹੀਂ ਸੋਚ ਸਕਦੇ ਉਨ੍ਹਾ ਨੇ ਅਕਾਲੀ ਦਲ ਪਾਰਟੀ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ ।ਜਿੱਥੇ ਸ਼ਾਬਕਾ ਬਾਦਲ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ ਉਥੇ ਉਹ ਹਲ਼ਕੇ ਦੇ ਲੋਕਾਂ ਦੇ ਦੁੱਖ ਸੁੱਖ ਵਿਚ ਸ਼ਰੀਕ ਹੋਣਾ ਨਹੀਂ ਭੁੱਲਦੇ ਅੱਜ ਵੀ ਉਹ ਇਕ ਪਰਿਵਾਰ ਦੇ ਨਵੇ ਵਿਆਹੇ ਜੋੜੇ ਨੂੰ ਆਸ਼ੀਰਵਾਦ ਵੀ ਦੇਣ ਪੁਜੇ ਜਿਥੇ ਪ੍ਰਕਾਸ਼ ਸਿੰਘ ਬਾਦਲ ਨੇ ਬੋਲਦੇ ਕਿਹਾ ਕਿ ਹਲਕਾਂ ਲੰਬੀ ਉਣਾ ਦਾ ਪਰਿਵਾਰ ਹੈ ਉਹ ਹਰ ਸਮੇਂ ਦੁਖ ਸੁਖ ਵਿਚ ਸ਼ਰੀਕ ਹੁੰਦੇ ਹਨ । ਪੁੱਛੇ ਜਾਣ ਤੇ ਕੇ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਹਿਤਾਂ ਦੀ ਗੱਲ ਕਰ ਰਹੀ ਪਰ ਦਿੱਲੀ ਵਿਚ ਸਿਖਿਆ ਬੋਰਡ ਵਿਚੋਂ ਪੰਜਾਬੀ ਨੂੰ ਨਿਕਾਰਿਆ ਤਾ ਉਨਾਂ ਕਿਹਾ ਕਿ ਇਨ੍ਹਾਂ ਨੂੰ ਪੰਜਾਬ ਲਈ ਕੋਈ ਦਿਲਚਸਪੀ ਨਹੀਂ, ਜੇ ਪੰਜਾਬ ਦੇ ਹਿਤਾਂ ਲਈ ਲੜਾਈ ਲੜੀ ਹੈ, ਉਹ ਅਕਾਲੀ ਦਲ ਨੇ ਲੜੀ ਹੈ। ਕਾਗਰਸ ਨੇ ਵੀ ਸੁਬੇ ਦਾ ਭਾਰੀ ਨੁਕਸਾਨ ਕੀਤਾ। ਦੇਸ ਦੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੇ ਪੁੱਛੇ ਜਾਣ ਤੇ ਬਾਦਲ ਨੇ ਕਿਹਾ ਕਿ ਹਰੇਕ ਪਾਰਟੀ ਦਾ ਫਰਜ ਹੈ ਆਪਣਾ ਚੋਣ ਪ੍ਰਚਾਰ ਕਰਨਾ ।