Udaan News24

Latest Online Breaking News

ਈ ਡੀ ਨੇ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਮਨੀ ਲਾਂਡਰਿੰਗ ਦੇ ਕੇਸ ਚ ਕੀਤਾ ਗ੍ਰਿਫਤਾਰ

4 ਫਰਵਰੀ, 2022:  ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੁੰ ਮਨੀ ਲਾਂਡਰਿੰਗ ਦੇ ਕੇਸ ਵਿਚ ਗ੍ਰਿਫਤਾਰ ਕਰ ਲਿਆ ਹੈ। ਈ ਡੀ ਨੇ ਹਨੀ ਨੂੰ ਆਪਣੇ ਜਲੰਧਰ ਦਫਤਰ ਵਿਚ ਪੁੱਛ ਗਿੱਛ ਕਰਨ ਵਾਸਤੇ ਸੱਦਿਆ ਸੀ ਜਿਥੇ 7 ਤੋਂ 8 ਘੰਟਿਆਂ ਦੀ ਪੁੱਛ ਗਿੱਛ ਮਗਰੋਂ ਉਸਨੁੰ ਗ੍ਰਿਫਤਾਰ ਕਰ ਲਿਆ ਗਿਆ।  ਈ. ਡੀ. (ਐਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਦੇਰ ਰਾਤ 12.30 ਵਜੇ ਦੇ ਲਗਭਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਲੰਧਰ ਸਿਵਲ ਹਸਪਤਾਲ ‘ਚ  ਦੇਰ ਰਾਤ ਹਸਪਤਾਲ ਵਿਚ ਈ. ਡੀ. ਨੇ ਭੁਪਿੰਦਰ ਦਾ ਮੈਡੀਕਲ ਵੀ ਕਰਵਾਇਆ ਗਿਆ ।
ਜਨਵਰੀ ਮਹੀਨੇ ‘ਚ ਨਾਜਾਇਜ਼ ਮਾਈਨਿੰਗ ਦੇ ਦੋਸ਼ ਵਿਚ ਲੁਧਿਆਣਾ, ਮੋਹਾਲੀ ਤੇ ਹਰਿਆਣਾ ਦੇ ਪੰਚਕੂਲਾ ‘ਚ ਸਥਿਤ ਕੰਪਲੈਕਸਾਂ ਵਿਚ ਰੇਡ ਕੀਤੀ ਗਈ ਸੀ। ਇਸ ਦੌਰਾਨ ਭੁਪਿੰਦਰ ਹਨੀ ਅਤੇ ਉਸ ਦੇ ਸਾਥੀ ਦੇ ਘਰੋਂ 10 ਕਰੋੜ ਰੁਪਏ ਦੀ ਨਕਦੀ, ਕੁਝ ਕੀਮਤੀ ਘੜੀਆਂ, ਸੌਣਾ ਅਤੇ ਕੁਝ ਅਹਿਮ ਦਸਤਾਵੇਜ਼  ਵੀ ਬਰਾਮਦ ਹੋਏ  ਸੀ.ਖ਼ਬਰ ਅਜੰਸੀ ANI ਨੇ  ਈ. ਡੀ. ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਸੀ .ਇਸ ਮਾਮਲੇ ਦੀ  ਜਾਂਚ ਤੋਂ ਬਾਅਦ  ਭੁਪਿੰਦਰ ਸਿੰਘ ਹਨੀ ਨੂੰ 3 ਫਰਵਰੀ ਨੂੰ  ਜਲੰਧਰ ਸਥਿਤ ਈ. ਡੀ. ਦਫ਼ਤਰ ਵਿਚ ਬੁਲਾਇਆ ਗਿਆ ਸੀ, ਜਿੱਥੇ ਸ਼ਾਮੀਂ 6 ਵਜੇ ਦੇ ਲਗਭਗ ਉਹ ਪੇਸ਼ ਹੋਏ। ਈ. ਡੀ. ਨੇ ਉਨ੍ਹਾਂ ਕੋਲੋਂ 6-7 ਘੰਟੇ ਦੀ ਲੰਮੀ ਪੁੱਛਗਿੱਛ ਤੋਂ ਬਾਅਦ ਰਾਤ 12.30 ਵਜੇ ਦੇ ਲਗਭਗ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਈ. ਡੀ. ਦੇ ਦਫ਼ਤਰ ਦੇ ਅੰਦਰ ਬਣੀ ਬੈਰਕ ‘ਚ ਉਸ ਨੂੰ ਰੱਖਿਆ ਗਿਆ ।

ਜ਼ਿਕਰਯੋਗ ਹੈ ਕਿ 19 ਜਨਵਰੀ ਨੂੰ ਈ. ਡੀ. ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਦੇ ਘਰ ਸਮੇਤ ਕਈ ਥਾਵਾਂ ‘ਤੇ ਰੇਡ ਕੀਤੀ ਗਈ ਸੀ। ਲੁਧਿਆਣਾ, ਮੋਹਾਲੀ, ਰੂਪਨਗਰ, ਫ਼ਤਿਹਗੜ੍ਹ ਸਾਹਿਬ ਤੇ ਪਠਾਨਕੋਟ ਵਿਚ ਸਰਚ ਕੀਤੀ ਗਈ ਸੀ। ਰੇਡ ਦੌਰਾਨ 12 ਲੱਖ ਰੁਪਏ ਦੀ ਮਹਿੰਗੀ ਘੜੀ, 21 ਲੱਖ ਰੁਪਏ ਦੀ ਕੀਮਤ ਦੇ ਗਹਿਣੇ ਸਮੇਤ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਸੀ। ਇਸ ਮਾਮਲੇ ਵਿਚ ਭੁਪਿੰਦਰ ਹਨੀ ਦੇ ਪਾਰਟਨਰ ਕੁਦਰਤ ਦੀਪ ਸਿੰਘ, ਸ਼ੇਅਰ ਹੋਲਡਰ ਕੰਵਰ ਮਹੀਪ ਸਿੰਘ, ਮਨਪ੍ਰੀਤ ਸਿੰਘ, ਸੁਨੀਲ ਕੁਮਾਰ ਜੋਸ਼ੀ, ਜਗਬੀਰ ਇੰਦਰ ਸਿੰਘ ਸਮੇਤ ਰਣਦੀਪ ਸਿੰਘ (ਪ੍ਰੋਵਾਈਡਰ ਓਵਰਸੀਜ਼ ਕੰਪਨੀ ਮਾਲਕ) ਦੇ ਘਰ ਵੀ ਸਰਚ ਕੀਤੀ ਗਈ। ਇਨ੍ਹਾਂ ‘ਚੋਂ ਕਈ ਲੋਕਾਂ ਕੋਲੋਂ ਫ਼ਿਲਹਾਲ ਈ. ਡੀ. ਨੇ ਅਜੇ ਪੁੱਛਗਿੱਛ ਕਰਨੀ ਹੈ।ਇਹ ਵੀ ਯਾਦ ਰਹੇ ਕਿ ਇਹ ਮਾਮਲਾ ਸਿਆਸੀ ਰੂਪ ਧਾਰਨ ਕਰ ਗਿਆ ਸੀ ਅੱਤ ਚੰਨੀ ਵਿਰੋਧੀਆਂ ਦੇ ਹਮਲੇ ਦੀ ਮਾਰ ਹੇਠ ਆ ਗਏ ਸਨ ਜਦੋਂ ਕਿ ਚੰਨੀ ਨੇ ਇਸ ਨੂੰ ਸਿਆਸੀ ਬਦਲਾਖੋਰੀ ਦੱਸਿਆ ਸੀ .

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

error: Content is protected !!